06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੀ.ਐਮ ਸ੍ਰੀ ਸਕੂਲ ਗੁਰੂਹਰਸਹਾਏ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ

ਗੁਰੂਹਰਸਹਾਏ, 6 ਨਵੰਬਰ (ਕਪਿਲ ਕੰਧਾਰੀ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ਇਨੋਵੇਸ਼ਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਬਲਾਕ ਗੁਰੂਹਰਸਹਾਏ-1 ਵਲੋਂ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਹਰਸਹਾਏ ਵਿਖੇ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 07-11-2026
ਗੁਰੂਹਰਸਹਾਏ, 6 ਨਵੰਬਰ (ਕਪਿਲ ਕੰਧਾਰੀ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ਇਨੋਵੇਸ਼ਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਬਲਾਕ ਗੁਰੂਹਰਸਹਾਏ-1 ਵਲੋਂ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਹਰਸਹਾਏ ਵਿਖੇ ਕਰਵਾਈ ਗਈ। ਇਸ ਪ੍ਰਦਰਸ਼ਨੀ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਵਿਗਿਆਨ ਨਾਲ ਸਬੰਧਿਤ ਆਪਣੇ ਨਵੀਨਤਮ ਮਾਡਲ ਅਤੇ ਪ੍ਰੋਜੈਕਟ ਪੇਸ਼ ਕੀਤੇ। ਇਹ ਪ੍ਰਦਰਸ਼ਨੀ ਬਲਾਕ ਰਿਸੋਰਸ ਪਰਸਨ ਸ. ਸ਼ੁਬੇਗ ਸਿੰਘ ਅਤੇ ਸ.ਹਰਬੰਸ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ, ਜਦਕਿ ਪ੍ਰਦਰਸ਼ਨੀ ਦੇ ਸਮੁੱਚੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਕੂਲ ਅਧਿਆਪਕ ਮਨੂੰ ਕਟਾਰੀਆ ਅਤੇ ਗੌਰਵ ਸ਼ਰਮਾ ਵਲੋਂ ਨਿਭਾਈ ਗਈ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਮਾਡਲਾਂ ਅਤੇ ਨਵੇਂ ਵਿਚਾਰਾਂ ਰਾਹੀਂ ਆਪਣੀ ਸਿਰਜਣਾਤਮਿਕ ਸੋਚ, ਵਿਗਿਆਨਕ ਸਮਝ ਅਤੇ ਖੋਜੀ ਬਿਰਤੀ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਪ੍ਰੋਜੈਕਟਾਂ ਨੇ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ। ਪ੍ਰਦਰਸ਼ਨੀ ਵਿਚ ਜੱਜਾਂ ਦੀ ਭੂਮਿਕਾ ਪ੍ਰਭਜੋਤ ਸਿੰਘ, ਮੈਡਮ ਸ਼ਾਮਲੀ ਸ਼ਰਮਾ, ਗਗਨ ਮੋਂਗਾ ਅਤੇ ਗਗਨ ਬੱਟੀ ਵਲੋਂ ਨਿਭਾਈ ਗਈ। ਉਨ੍ਹਾਂ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲਾਂ ਅਤੇ ਪ੍ਰੋਜੈਕਟਾਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ ਅਤੇ ਲੈਕਚਰਾਰ ਨਰਿੰਦਰ ਪਾਲ ਸਿੰਘ ਵਲੋਂ ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਵਿਗਿਆਨਕ ਪ੍ਰਦਰਸ਼ਨੀਆਂ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ, ਤਰਕਸ਼ੀਲ ਸੋਚ, ਖੋਜੀ ਬਿਰਤੀ ਅਤੇ ਨਵੀਆਂ ਕਾਢਾਂ ਕਰਨ ਦੀ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਕੂਲ ਦੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੇਂਟ ਜੋਸਫ਼ ਕਾਨਵੈਂਟ ਸਕੂਲ ਨੇ ਮਨਾਇਆ ਡਾਇਮੰਡ ਜੁਬਲੀ ਸਾਲਾਨਾ ਸਮਾਗਮ ‘ਡਾਇਮੰਟੇ-2026’ ਅਗਲੀ ਖ਼ਬਰ 10.30 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ- ਮਾਮਲਾ ਦਰਜ
Ad Position 24