07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੀਣ ਵਾਲੇ ਪਾਣੀ ਦੀ ਸਪਲਾਈ ਵੱਡੀਆਂ ਨਹਿਰਾਂ (ਸਰਹੰਦ ਫੀਡਰ) ਤੋਂ ਲੋਹਾਮ ਤੱਕ ਲਿਆਉਣ ਲਈ ਗਰਾਂਟ ਦੀ ਮੰਗ

Ad Position 21
No active advertisement
ਅਜੀਤ ਡੈਸਕ 23-04-2026
ਮੁੱਦਕੀ, 22 ਅਪ੍ਰੈਲ(ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਲੋਹਾਮ ਦੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਾ ਮਿਲਣ ਕਾਰਨ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਹਨ | ਸੀਨੀਅਰ 'ਆਪ' ਆਗੂ ਤੇ ਪਿੰਡ ਲੋਹਾਮ ਦੇ ਸਰਪੰਚ ਲਖਵੀਰ ਸਿੰਘ ਬਾਵਾ ਨੇ ਦੱਸਿਆ ਕਿ ਪਿੰਡ ਵਿਚਲਾ ਪਾਣੀ ਮਾੜਾ ਹੋਣ ਕਾਰਨ ਲੋਕਾਂ ਨੂੰ ਕਈ ਤਰਾਂ ਦੀਆ ਬਿਮਾਰੀਆਂ ਘੇਰਾ ਪਾ ਰਹੀਆਂ ਹਨ ਅਤੇ ਲੋਕਾਂ ਦਾ ਹਾਜ਼ਮਾ ਅਤੇ ਸਿਹਤ ਖ਼ਰਾਬ ਹੋ ਰਹੀ ਹੈ | ਉਨ੍ਹਾਂ ਦੱਸਿਆਂ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਦੇ ਯਤਨਾਂ ਸਦਕਾ ਪਿੰਡ ਲੋਹਾਮ ਵਿਚ ਵਿਕਾਸ ਦੇ ਕਈ ਪੋ੍ਰਜੈਕਟ ਚੱਲ ਰਹੇ ਹਨ | ਪਰੰਤੂ ਪਿੰਡ ਦੇ ਬੱਚੇ , ਔਰਤਾਂ ਤੇ ਆਮ ਲੋਕ ਪੀਣ ਵਾਲੇ ਸ਼ੁੱਧ ਪਾਣੀ ਦੀ ਘਾਟ ਕਾਰਨ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ | ਲਖਵੀਰ ਸਿੰਘ ਬਾਵਾ ਸਰਪੰਚ ਤੇ ਸਮੂਹ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਵੱਡਿਆਂ ਨਹਿਰਾਂ(ਸਰਹੰਦ ਫੀਡਰ) ਤੋਂ ਪਿੰਡ ਲੋਹਾਮ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਪਾਈਪ ਲਾਈਨ ਲਈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ | ਤਾਂ ਜੋ ਪਿੰਡ ਲੋਹਾਮ ਦੇ ਲੋਕ ਸ਼ੁੱਧ ਪਾਣੀ ਪੀ ਕੇ ਤੰਦਰੁਸਤੀ ਦਾ ਜੀਵਨ ਜਿਓ ਸਕਣ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ ਆਲੂ ਦੀ ਲੋਡਿੰਗ ਵਿਚ ਕੀਤੀ ਸ਼ਾਨਦਾਰ ਪ੍ਰਾਪਤੀ, 29.54 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਦੇ ਨਾਂਅ 'ਤੇ ਮੋਦੀ ਸਰਕਾਰ ਕਰ ਰਹੀ ਰਾਜਨੀਤਿਕ ਡਰਾਮਾ- ਸਰਬਜੀਤ ਕੌਰ ਬਰਾੜ
Ad Position 24