07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-04-2026
ਫ਼ਿਰੋਜ਼ਪੁਰ, 22 ਅਪ੍ਰੈਲ (ਗੁਰਿੰਦਰ ਸਿੰਘ)-ਆਲ ਇੰਡੀਆ ਸਟੇਟ ਗਵਰਨਮੈਂਟ ਪੈਨਸ਼ਨਰ ਫੈਡਰੇਸ਼ਨ ਦੇ ਸੱਦੇ 'ਤੇ ਅੱਜ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਵਲੋਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਰੈਲੀ ਕੀਤੀ ਗਈ | ਰੈਲੀ ਉਪਰੰਤ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨੂੰ 10 ਸੂਤਰੀ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸੂਬਾਈ ਆਗੂ ਕਿੱਕਰ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ, ਜਨਰਲ ਸਕੱਤਰ ਪ੍ਰਤਾਪ ਸਿੰਘ ਢਿੱਲੋਂ, ਬਰਾਂਚ ਪ੍ਰਧਾਨ ਤਲਵੰਡੀ ਭਾਈ ਮਾਂ. ਬੂਟਾ ਰਾਮ, ਬਲਵੀਰ ਸਿੰਘ ਕੰਬੋਜ ਪੰਜਾਬ ਸਟੇਟ ਕਰਮਚਾਰੀ ਆਗੂ, ਨਰੇਸ਼ ਸੈਣੀ ਖੇਤੀਬਾੜੀ ਯੂਨੀਅਨ ਅਤੇ ਪ੍ਰਦੀਪ ਰਾਣਾ ਸੀਨੀਅਰ ਮੀਤ ਪ੍ਰਧਾਨ, ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ | ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਪੈਨਸ਼ਨਰਾਂ ਨੂੰ ਮਿਲ ਰਹੀਆਂ ਕਈ ਸਹੂਲਤਾਂ ਲਗਾਤਾਰ ਘਟਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਰੇਲ ਅਤੇ ਹਵਾਈ ਯਾਤਰਾ ਵਿਚ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਰਾਏ ਵਿਚ ਛੁੱਟਾਂ ਹੁਣ ਖ਼ਤਮ ਕਰ ਦਿੱਤੀਆਂ ਗਈਆਂ ਹਨ | ਜਿਨ੍ਹਾਂ ਨੂੰ ਤੁਰੰਤ ਮੁੜ ਲਾਗੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੀ ਤਰਜ਼ 'ਤੇ ਸੀ.ਜੀ.ਐਚ.ਐਸ. ਹੈਲਥ ਸਕੀਮ ਨੂੰ ਰਾਜ ਵਿਚ ਵੀ ਹੂ-ਬ-ਹੂ ਲਾਗੂ ਕੀਤਾ ਜਾਵੇ | ਜਿਸ ਵਿਚ ਕੇਂਦਰ ਵਲੋਂ ਘੱਟੋ-ਘੱਟ 60 ਫਿੱਸਦੀ ਯੋਗਦਾਨ ਦਿੱਤਾ ਜਾਵੇ, ਤਾਂ ਜੋ ਗੰਭੀਰ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ | ਇਸ ਤੋਂ ਇਲਾਵਾ ਕਮਿਊਟੇਸ਼ਨ ਦੀ ਮਿਆਦ 15 ਸਾਲਾਂ ਦੀ ਬਜਾਏ 11 ਸਾਲ ਕਰਨ, ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚਣ ਤੋਂ ਰੋਕਣ ਸਮੇਤ ਹੋਰ ਅਹਿਮ ਮੰਗਾਂ ਵੀ ਮੰਗ ਪੱਤਰ ਵਿਚ ਸ਼ਾਮਲ ਸਨ | ਰੈਲੀ ਦੌਰਾਨ ਤਰਸੇਮ ਬੇਦੀ, ਰਾਜ ਕੁਮਾਰ ਅਗਨੀਹੋਤਰੀ, ਹਰਫੂਲ ਸਿੰਘ, ਮੰਗਤ ਰਾਮ, ਚੰਨਣ ਸਿੰਘ, ਸਰਬਜੀਤ ਸਿੰਘ, ਪੀਰ ਮੁਹੰਮਦ, ਮੰਗਤ ਰਾਮ ਜ਼ੀਰਾ, ਖਜਾਨ ਸਿੰਘ, ਮਿਹਰ ਸਿੰਘ, ਰਾਮ ਨਾਥ ਰਿਟਾਇਰਡ ਈ.ਓ, ਸਤਨਾਮ ਸਿੰਘ, ਰਾਮ ਪ੍ਰਸਾਦ, ਹਰੀਕਿ੍ਸ਼ਨ, ਗਿਆਨ ਸਿੰਘ, ਅਮਰਜੀਤ ਸਿੰਘ, ਰਾਮ ਚੰਦਰ, ਸਵਿੰਦਰਪਾਲ ਕੌਰ, ਲਾਜਵੰਤੀ, ਕਮਲੇਸ਼ ਰਾਣੀ, ਜੁਗਿੰਦਰ ਸਿੰਘ, ਰਣਬੀਰ ਸਿੰਘ ਕੁੱਕੂ ਅਤੇ ਬਲਬੀਰ ਸਿੰਘ ਗੋਖੀ ਵਾਲਾ ਸਮੇਤ ਕਈ ਪੈਨਸ਼ਨਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਨੌਜਵਾਨ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ ਆਲੂ ਦੀ ਲੋਡਿੰਗ ਵਿਚ ਕੀਤੀ ਸ਼ਾਨਦਾਰ ਪ੍ਰਾਪਤੀ, 29.54 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ
Ad Position 24