06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪ੍ਰਭਾਵਿਤ ਕਿਸਾਨਾਂ ਨੂੰ ਹਰਪ੍ਰੀਤ ਸਿੰਘ ਹੀਰੋ ਨੇ 80 ਕੁਇੰਟਲ ਕਣਕ ਵੰਡੀ

Ad Position 21
No active advertisement
ਅਜੀਤ ਡੈਸਕ 24-04-2026
ਮੱਖੂ, 23 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਬੀਤੀ ਦਿਨੀਂ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਵਿਖੇ 10 ਦੇ ਕਰੀਬ ਕਿਸਾਨਾਂ ਦੀ ਕਣਕ ਅੱਗ ਦੀ ਭੇਟ ਚੜ੍ਹ ਗਈ | ਪ੍ਰਭਾਵਿਤ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਜੱਜ ਦੇ ਘਰ 80 ਕੁਇੰਟਲ ਦੇ ਕਰੀਬ ਕਣਕ ਵੰਡ ਕੇ ਪ੍ਰਭਾਵਿਤ ਕਿਸਾਨਾਂ ਦੀ ਸਾਰ ਲਈ ਅਤੇ ਕਿਹਾ ਕਿ ਜਿਨ੍ਹਾਂ ਪ੍ਰਭਾਵਿਤ ਕਿਸਾਨਾਂ ਨੇ ਪਸ਼ੂ ਰੱਖੇ ਹੋਏ ਹਨ ਉਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ ਤੂੜੀ ਦਾ ਵਿਸ਼ੇਸ਼ ਪ੍ਰਬੰਧ ਵੀ ਕਰਕੇ ਦਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਉਨ੍ਹਾਂ ਦੇ ਸੁੱਖ ਦੁੱਖ ਵਿਚ ਹਮੇਸ਼ਾ ਉਨ੍ਹਾਂ ਦੇ ਨਾਲ ਖੜਦਾ ਆ ਤੇ ਖੜਦਾ ਰਹੇਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਜ਼ੀਰਾ ਤੋਂ ਜਿਹੜੇ 10 ਹਲਕਿਆਂ ਵਿਚ ਗੜਿਆਂ ਕਰਕੇ ਕਿਸਾਨਾਂ ਦੀਆਂ ਕਣਕਾਂ ਪ੍ਰਭਾਵਿਤ ਹੋਈਆਂ ਹਨ ਅਤੇ ਉਨ੍ਹਾਂ ਲਈ ਵੀ ਰਾਹਤ ਸਮਗਰੀ ਭੇਜੇ ਗਿਆ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣ ਤੇ ਉਹ ਕਿਸਾਨਾਂ ਲਈ ਫ਼ਸਲੀ ਬੀਮਾ ਯੋਜਨਾ ਸਕੀਮ ਦਾ ਆਰੰਭ ਕਰਵਾਉਣਗੇ ਤਾਂ ਜੋ ਕਿਸਾਨਾਂ ਜੇਕਰ ਕੁਦਰਤੀ ਆਫ਼ਤ ਨਾਲ ਫ਼ਸਲ ਦਾ ਕਿਸਾਨੀ ਜਾਵੇ ਤਾਂ ਆਪਣੀ ਫ਼ਸਲ ਦਾ ਪੂਰਾ ਮੁੱਲ ਬੀਮਾ ਕੰਪਨੀ ਵਲੋਂ ਮਿਲ ਸਕੇ | ਇਸ ਮੌਕੇ ਪ੍ਰਭਾਵ ਕਿਸਾਨਾਂ ਨੂੰ ਰਾਹਤ ਸਮਗਰੀ ਵੰਡਣ ਵਾਲਿਆਂ ਚ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਤੋਂ ਇਲਾਵਾ ਜਸਵੰਤ ਸਿੰਘ ਸੋਭਾ ਰਸੂਲਪੁਰ ਸਰਕਲ ਪ੍ਰਧਾਨ, ਮਹਿੰਦਰ ਸਿੰਘ ਲਹਿਰਾ ਸਰਕਲ ਪ੍ਰਧਾਨ, ਸਾਰਜ ਸਿੰਘ ਸਭਰਾ ਸਰਕਲ ਪ੍ਰਧਾਨ,ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ,ਜਸਪਾਲ ਸਿੰਘ ਸਾਬਕਾ ਸਰਪੰਚ,ਸਰਬਜੀਤ ਸਿੰਘ ਬੂਹ,ਬਖਸ਼ੀਸ਼ ਸਿੰਘ ਸਾਬਕਾ ਸਰਪੰਚ ਸੂਦਾਂ,ਸੁਖਵੀਰ ਸਿੰਘ ਨੰਬਰਦਾਰ,ਕਲਗਾ ਸਿੰਘ, ਸੁਖਦੇਵ ਸਿੰਘ,ਗੁਰਦੇਵ ਸਿੰਘ, ਗੁਰਲਾਲ ਸਿੰਘ,ਖੜਕ ਸਿੰਘ ਸਾਬਕਾ ਸਰਪੰਚ, ਜੱਗਾ ਸਿੰਘ ਨੰਗਲ,ਗੁਰਜੰਟ ਸਿੰਘ ਨੰਬਰਦਾਰ,ਲਖਵਿੰਦਰ ਸਿੰਘ ਵਾਹੀ, ਬਲਕਾਰ ਸਿੰਘ,ਅਮਰ ਸਿੰਘ,ਰਿੰਪਲ ਨਾਰੰਗ,ਮਨਮੋਹਨ ਸਿੰਘ ਸੰਧੂ ਪੀਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੰੁਚਾਉਣ ਲਈ ਸਿਵਲ ਸਰਜਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਪ੍ਰੋਗਰਾਮ ਤੇ ਬਰਾਂਚ ਅਧਿਕਾ... ਅਗਲੀ ਖ਼ਬਰ ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਮੀਟਿੰਗ ਹਰੇਕ ਸਕੂਲ ਵਿਚ ਜੌਗਰਫ਼ੀ ਲੈਕਚਰਾਰ ਤਾਇਨਾਤ ਕਰਨ ਦੀ ਮ...
Ad Position 24