13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਕਿਯੂ ਏਕਤਾ ਮਝੈਲ ਦੇ ਵਫ਼ਦ ਨੇ ਬਿਜਲੀ ਵਿਭਾਗ ਦੇ ਐਸ.ਈ. ਨਾਲ ਕੀਤੀ ਮੁਲਾਕਾਤ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਿਰੋਜ਼ਪੁਰ, 24 ਅਪ੍ਰੈਲ (ਸੋਢੀ)- ਪਿਛਲੇ ਦਿਨਾਂ ਤੋਂ ਪਿੰਡਾਂ ਵਿਚ ਬਿਜਲੀ ਸਪਲਾਈ ਸਹੀ ਨਾ ਆਉਣ ਕਰਕੇ ਖੇਤਾਂ ਵਿਚ ਜਿੱਥੇ ਫੁਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਪਸ਼ੂਆਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਵਾਉਣਾ ਕਿਸਾਨ ਵਰਗ ਲਈ ਪਹਾੜ ਵਰਗਾ ਦਿਖਾਈ ਦੇ ਰਿਹਾ ਹੈ | ਕਿਸਾਨ ਦੀਆਂ ਬਿਜਲੀ ਸਬੰਧੀ ਮੰਗਾਂ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦਾ ਇਕ ਵਫ਼ਦ ਸੂਬਾ ਮੀਤ ਪ੍ਰਧਾਨ ਹੀਰਾ ਸਿੰਘ ਗੁਰਦਿੱਤਾ ਵਾਲਾ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਦੀ ਅਗਵਾਈ ਵਿਚ ਬਿਜਲੀ ਵਿਭਾਗ ਦੇ ਐੱਸ.ਈ ਨੂੰ ਮਿਲਿਆ ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਹੈ ਕਿ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਕਟਾਈ ਕੀਤੀ ਜਾ ਰਹੀਂ ਹੈ | ਜਿਸ ਕਰਕੇ ਦਿਨ ਸਮੇਂ 'ਚ ਲਾਈਟ ਬੰਦ ਕਰਕੇ ਰਾਤ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ, ਪਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਬਿਲਕੁਲ ਠੱਪ ਹੈ ਤੇ ਰਾਤ ਨੂੰ ਲੰਬੇ-ਲੰਬੇ ਘੱਟ ਲਾਏ ਜਾਂਦੇ ਹਨ | ਜਿਸ ਨਾਲ ਪਸ਼ੂਆਂ ਦਾ ਬੁਰਾ ਹਾਲ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਦਾ ਘਰਾਂ ਵਿਚ ਨਹੀਂ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਜੇਕਰ ਬਿਜਲੀ ਸਪਲਾਈ ਸਹੀ ਤਰੀਕੇ ਨਾਲ ਨਾ ਦਿੱਤੀ ਗਈ ਤਾਂ ਫਿਰ ਅਗਲਾ ਸੰਘਰਸ਼ ਵਿੱਢਿਆ ਜਾਏਗਾ | ਇਸ ਮੌਕੇ ਆਗੂ ਨਿਸ਼ਾਨ ਸਿੰਘ ਖਹਿਰਾ, ਰਣਜੀਤ ਸਿੰਘ ਬਲਾਕ ਪ੍ਰਧਾਨ, ਗੁਰਪੇਸ਼ ਸਿੰਘ ਬਲਾਕ ਪ੍ਰਧਾਨ ਅਤੇ ਗੁਰਮੁਖ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਆਰ.ਪੀ. ਫਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ ਚੋਰ ਨੂੰ 2 ਮੋਟਰਸਾਈਕਲਾਂ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਸਮੇਂ ਦੀਆਂ ਸਰਕਾਰ ਦਾ ਮਹਿੰਗਾਈ 'ਤੇ ਕੋਈ ਕੰਟਰੋਲ ਨਹੀਂ- ਚਰਨਜੀਤ ਸਿੰਘ ਸਾਮਾ
Ad Position 24