ਬੱਲੂਆਣਾ, 24 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਦੇ ਹਾਈ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਤੋਂ ਮੰਗ ਕੀਤੀ ਹੈ ਕਿ ਪਿੰਡ ਵਿਚ ਸਰਕਾਰੀ ਲਾਇਬ੍ਰੇਰੀ ਬਣਾਈ ਜਾਵੇ | ਵਿਦਿਆਰਥੀਆਂ ਨੇ ਦੱਸਿਆ ਕਿ ਹਲਕੇ ਦੇ ਬਹੁਤ ਪਿੰਡਾਂ ਵਿਚ ਸਰਕਾਰੀ ਲਾਇਬ੍ਰੇਰੀਆਂ ਬਣ ਚੁੱਕੀਆਂ ਹਨ | ਜਿੱਥੇ ਸ਼ਾਮ ਸਮੇਂ ਵਿਦਿਆਰਥੀ ਆਰਾਮ ਨਾਲ ਬੈਠ ਕੇ ਪੜ੍ਹਦੇ ਹਨ ਅਤੇ ਨੌਕਰੀਆਂ ਲਈ ਆਪਣੀਆਂ ਤਿਆਰੀਆਂ ਕਰਦੇ ਹਨ | ਸਕੂਲ ਦੇ ਵਿਦਿਆਰਥੀ ਮਯੰਕ ਸਿੰਘ ਢਿੱਲੋਂ, ਸਤਨਾਮ ਸਿੰਘ, ਪ੍ਰੀਤ ਸਿੰਘ, ਏਕਮ ਸਿੰਘ, ਪਿੰਕੀ ਢਿੱਲੋਂ, ਲਵਦੀਪ ਸਿੰਘ, ਰਾਜਵੀਰ ਕੌਰ, ਅਰਮਾਨਦੀਪ ਕੌਰ, ਨਵਦੀਪ ਸਿੰਘ ਆਦਿ ਵਿਦਿਆਰਥੀਆਂ ਨੇ ਪਿੰਡ ਵਿਚ ਸਰਕਾਰੀ ਲਾਇਬ੍ਰੇਰੀ ਬਣਾਉਣ ਦੀ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ |