ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਅÏਰਤ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਬਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੀ ਸੀ | ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਰਾਣਾ ਕਾਲੋਨੀ ਤੋਂ ਕਰੀਬ ਅੱਧਾ ਕਿੱਲੋਮੀਟਰ ਪਿੱਛੇ ਸੀ ਤਾਂ ਸਾਹਮਣੇ ਤੋਂ ਇਕ ਅÏਰਤ ਪੈਦਲ ਆਉਂਦੀ ਦਿਖਾਈ ਦਿੱਤੀ, ਜੋ ਪੁਲਿਸ ਪਾਰਟੀ ਨੂੰ ਆਉਂਦਿਆਂ ਦੇਖ ਕੇ ਇੱਕਦਮ ਘਬਰਾ ਗਈ | ਜਿਸ ਦੀ ਲੇਡੀ ਕਰਮਚਾਰੀ ਦੀ ਮਦਦ ਨਾਲ ਪੁੱਛਗਿੱਛ ਕਰਕੇ ਤਲਾਸ਼ੀ ਲਈ ਤਾਂ ਸਵਰਨਾ ਰਾਣੀ ਪਤਨੀ ਕਾਲਾ ਸਿੰਘ ਵਾਸੀ ਰਾਣਾ ਕੋਲੋਂ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |