13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗਾਇਕ ਜੱਜ ਸੰਧੂ ਦੀ 'ਐਲਬਮ ਬੁੱਲੇ ਸ਼ਾਹ ਦਾ ਮੇਲਾ' ਕੀਤੀ ਰਿਲੀਜ਼

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮੰਡੀ ਅਰਨੀਵਾਲਾ, 24 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੰਧਵਾਲਾ ਹਾਜ਼ਰ ਖਾ ਦੇ ਰਹਿਣ ਵਾਲੇ ਅਤੇ ਸੂਫ਼ੀ ਕਵੀ ਸਾਈ ਬੁੱਲੇ ਸ਼ਾਹ ਦੀ ਮਜ਼ਾਰ ਲਈ ਪਾਕਿਸਤਾਨ ਤੋਂ ਇੱਟ ਲਿਆ ਕੇ ਇੱਥੇ ਮਜ਼ਾਰ ਸਥਾਪਿਤ ਕਰਨ ਵਾਲੇ ਬਾਬਾ ਗੁਲਾਬ ਸਿੰਘ ਜੀਆ ਬੱਗਾ ਦੇ ਪੋਤਰੇ ਜੱਜ ਸੰਧੂ ਵਲੋਂ ਆਪਣੀ ਆਵਾਜ਼ ਵਿਚ ਪਲੇਠੀ ਐਲਬਮ ਬੁੱਲੇ ਸ਼ਾਹ ਦਾ ਮੇਲਾ ਨੂੰ ਇੱਥੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਮਜ਼ਾਰ 'ਤੇ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ | ਟਾਈਟਲ ਗੀਤ ਨੂੰ ਸਿੱਧੂ ਸੁਰਜੀਤ ਕੰਧਵਾਲੀਆ ਹਾਜ਼ਰ ਖਾ ਨੇ ਲਿਖਿਆ ਹੈ | ਰਿਲੀਜ਼ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ਜਿਨ੍ਹਾਂ ਵਿਚ ਪਿੰਡ ਦੇ ਸਰਪੰਚ ਪਰਗਟ ਸਿੰਘ ਛੀਨਾ, ਸੁਖਦੇਵ ਸਿੰਘ ਸੰਧੂ, ਨੌਜਵਾਨ ਆਗੂ ਹਰਪ੍ਰੀਤ ਸਿੰਘ, ਰੰਗਮੰਚ ਅਤੇ ਫ਼ਿਲਮੀ ਅਦਾਕਾਰ ਇਕੱਤਰ ਸਹੋਤਾ, ਗੁਰਪਿਆਰ ਸਿੰਘ ਲੌਂਗੋਵਾਲ, ਆਮ ਆਦਮੀ ਪਾਰਟੀ ਦੇ ਯੂਥ ਆਗੂ ਨਵਦੀਪ ਕੰਧਵਾਲੀਆ, ਸੰਗੀਤਕਾਰ ਮਨਿੰਦਰ ਸਿੱਧੂ, ਗਾਇਕ ਸੁੱਖਾ ਸਿੱਧੂ, ਐੱਸ.ਪੀ ਸੱਤਾ, ਗੀਤਕਾਰ ਰਸ਼ਪਾਲ ਗਰੇਵਾਲ, ਗੁਰਜੀਤ ਸਿੱਧੂ ਕੰਧਵਾਲੀਆ, ਬਾਬਾ ਗੁਲਾਬ ਸਿੰਘ ਦਾ ਪੁੱਤਰ ਬਚਨ ਸਿੰਘ,ਪੋਤਰਾ ਸਾਹਿਬ ਸਿੰਘ, ਗਾਇਕ ਜੱਜ ਸੰਧੂ, ਪੱਤਰਕਾਰ ਹਰਵੀਰ ਸਿੰਘ ਬੁਰਜਾਂ, ਡਾ.ਜਨਕ ਰਾਜ ਅਰਨੀਵਾਲਾ, ਡਾਕਟਰ ਰਾਜ ਸਿੰਘ, ਗੁਰਭੇਜ ਸਿੰਘ ਭੁੱਲਰ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਗਾਇਕ ਜੱਜ ਸੰਧੂ ਵਲੋਂ ਆਪਣਾ ਪਲੇਠਾ ਗੀਤ ਬੁੱਲੇ ਸ਼ਾਹ ਨੂੰ ਸਮਰਪਿਤ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਉਸ ਦਾ ਅਗਲਾ ਗੀਤ ਵੀ ਬੁੱਲੇ ਸ਼ਾਹ ਨੂੰ ਸਮਰਪਿਤ ਹੋਵੇਗਾ | ਜੱਜ ਸੰਧੂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਬੁੱਲੇ ਸ਼ਾਹ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਚ ਲੱਗਦੇ ਮੇਲੇ ਬਾਰੇ ਇੱਕ ਕਿਤਾਬ ਲਿਖਣ ਜਾ ਰਹੇ ਹਨ | ਉਨ੍ਹਾਂ ਨੇ ਇਲਾਕੇ ਦੇ ਸਾਹਿਤਕਾਰਾਂ, ਗੀਤਕਾਰਾਂ ਨੂੰ ਕਿਹਾ ਕਿ ਉਹ ਇਸ ਕਿਤਾਬ ਲਈ ਆਪਣੀ ਰਚਨਾ ਦਾ ਸਹਿਯੋਗ ਜ਼ਰੂਰ ਦੇਣ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਅਬੋਹਰ ਵਲੋਂ ਮੀਰਾ ਨਰਸਿੰਗ ਕਾਲਜ ਵਿਖੇ ਈ-ਲਾਇਬ੍ਰੇਰੀ ਸਰੋਤਾਂ ਬਾਰੇ ਮੀਟਿੰਗ ਅਗਲੀ ਖ਼ਬਰ 12 ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਮੁਕੰਮਲ ਟੀਕਾਕਰਨ ਜ਼ਰੂਰੀ-ਡਾ.ਕਵਿਤਾ ਸਿੰਘ
Ad Position 24