13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਾਬਾ ਫ਼ਰੀਦ ਯੂਨੀਵਰਸਿਟੀ ਅਬੋਹਰ ਵਲੋਂ ਮੀਰਾ ਨਰਸਿੰਗ ਕਾਲਜ ਵਿਖੇ ਈ-ਲਾਇਬ੍ਰੇਰੀ ਸਰੋਤਾਂ ਬਾਰੇ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਅਬੋਹਰ, 24 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਮੀਰਾ ਨਰਸਿੰਗ ਕਾਲਜ ਵਿਖੇ ਈ-ਲਾਇਬ੍ਰੇਰੀ ਸਰੋਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿਚ ਖੇਤਰ ਦੇ ਚਾਰ ਪ੍ਰਮੁੱਖ ਨਰਸਿੰਗ ਸੰਸਥਾਵਾਂ ਮੀਰਾ ਨਰਸਿੰਗ ਕਾਲਜ, ਸੱਚਖੰਡ ਨਰਸਿੰਗ ਕਾਲਜ, ਜੈਨ ਨਰਸਿੰਗ ਕਾਲਜ ਅਤੇ ਜਲਾਲਾਬਾਦ ਦਾ ਇੰਸਟੀਚਿਊਟ ਦੇ ਪ੍ਰਤੀਨਿਧੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਬੀ.ਐੱਸ.ਸੀ ਨਰਸਿੰਗ, ਪੋਸਟ ਬੇਸਿਕ ਬੀ.ਐੱਸ.ਸੀ ਨਰਸਿੰਗ ਅਤੇ ਐਮ.ਐੱਸ.ਸੀ ਨਰਸਿੰਗ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ | ਯੂਨੀਵਰਸਿਟੀ ਦੇ ਈ-ਸਰੋਤ ਟਰੇਨਰ ਰਿਤੇਸ਼ ਨੇ ਵਿਦਿਆਰਥੀਆਂ ਨੂੰ ਈ-ਜਰਨਲਾਂ ਅਤੇ ਈ-ਲਾਇਬ੍ਰੇਰੀ ਸਰੋਤਾਂ ਦੀ ਮਹੱਤਤਾ ਉਨ੍ਹਾਂ ਦੀ ਵਰਤੋਂ ਅਤੇ ਵਿਹਾਰਕ ਲਾਭਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਦੇ ਇਸ ਡਿਜੀਟਲ ਯੁੱਗ ਵਿਚ ਈ-ਸਰੋਤਾਂ ਦਾ ਗਿਆਨ ਅਤੇ ਉਨ੍ਹਾਂ ਦੀ ਸਹੀ ਵਰਤੋਂ ਮਹੱਤਵਪੂਰਨ ਹੋ ਗਈ ਹੈ | ਮੀਟਿੰਗ ਦੌਰਾਨ ਵੱਖ-ਵੱਖ ਕਾਲਜਾਂ ਦੇ ਅਧਿਆਪਕ ਵੀ ਮੌਜੂਦ ਸਨ ਜਿਸ ਵਿਚ ਯੂਨੀਵਰਸਿਟੀ ਇੰਸਟੀਚਿਊਟ ਜਲਾਲਾਬਾਦ ਤੋਂ ਹਰਪ੍ਰੀਤ ਕੋਰ ਅਤੇ ਅਮਨ ਬਿੰਦਰਾ, ਜੈਨ ਕਾਲਜ ਤੋਂ ਜਿੰਤੇਦਰ ਕਮਲ, ਸੱਚਖੰਡ ਕਾਲਜ ਦੇ ਸਟਾਫ਼ ਮੈਂਬਰ, ਮੀਰਾ ਨਰਸਿੰਗ ਕਾਲਜ ਦੇ ਜਗਮਿੰਦਰ ਕੌਰ, ਸਰੋਜ ਰਾਣੀ, ਆਦਿਤੀ, ਮਨੀ ਸ਼ਰਮਾ ਅਤੇ ਵਿਜੈ ਕੁਮਾਰ ਸ਼ਾਮਲ ਸਨ | ਇਸ ਮੌਕੇ ਮੀਰਾ ਨਰਸਿੰਗ ਕਾਲਜ ਦੇ ਵਾਈਸ ਪਿ੍ੰਸੀਪਲ ਰਹੀਸ਼ ਚੰਦਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਈ-ਸਰੋਤਾਂ ਦੇ ਲਾਭ ਅਤੇ ਵਰਤਮਾਨ ਸਮੇਂ ਵਿਚ ਉਨ੍ਹਾਂ ਦੀ ਉਪਯੋਗਤਾ 'ਤੇ ਚਾਨਣਾ ਪਾਇਆ | ਕਾਲਜ ਦੇ ਚੇਅਰਮੈਨ ਡਾ.ਜੀ.ਐੱਸ ਮਿੱਤਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਡਿਜੀਟਲ ਸਿੱਖਿਆ ਅਤੇ ਈ-ਲਾਈਬ੍ਰੇਰੀ ਸਰੋਤ ਵਿਦਿਆਰਥੀਆਂ ਦੇ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਗਿਆਨ, ਖੋਜ ਸਮਰਥਾਵਾਂ ਅਤੇ ਕੈਰੀਅਰ ਵਿਕਾਸ ਵਿਚ ਨਵੀਆਂ ਸੰਭਾਵਨਾਵਾਂ ਖੋਲ੍ਹਦਾ ਹੈ | ਪ੍ਰੋਗਰਾਮ ਦੇ ਅੰਤ ਵਿਚ ਮੌਜੂਦ ਸਾਰੇ ਮੈਂਬਰਾਂ ਵਲੋਂ ਟ੍ਰੇਨਰ ਰਿਤੇਸ਼ ਦਾ ਸਨਮਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਬੋਹਰ ਵਿਖੇ ਟਰੇਡਰਜ਼ ਕਮਿਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਗਾਇਕ ਜੱਜ ਸੰਧੂ ਦੀ 'ਐਲਬਮ ਬੁੱਲੇ ਸ਼ਾਹ ਦਾ ਮੇਲਾ' ਕੀਤੀ ਰਿਲੀਜ਼
Ad Position 24