ਅਬੋਹਰ, 24 ਅਪ੍ਰੈਲ (ਬਰਾੜ, ਹੂੜੀਆ)-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵਲੋਂ ਅਬੋਹਰ ਵਿਖੇ ਟਰੇਡਰਜ਼ ਕਮਿਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਟਰੇਡ ਕਮਿਸ਼ਨ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣੀਆਂ ਦੇ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਹਰ ਵਪਾਰੀ ਦੀ ਹਰ ਯੋਗ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਐੱਸ.ਡੀ.ਐੱਮ ਅਬੋਹਰ ਰਵਿੰਦਰ ਅਰੋੜਾ, ਮੈਂਬਰ ਟਰੇਡ ਕਮਿਸ਼ਨ ਪੰਜਾਬ ਅਤੁੱਲ ਨਾਗਪਾਲ, ਹਲਕਾ ਇੰਚਾਰਜ ਅਬੋਹਰ ਅਰੁਣ ਨਾਰੰਗ ਤੇ ਜ਼ਿਲ੍ਹਾ ਚੇਅਰਮੈਨ ਅਨੁਰਾਗ ਅਹੂਜਾ ਵੀ ਹਾਜ਼ਰ ਸਨ |