ਮੁੱਦਕੀ, 27 ਅਪ੍ਰੈਲ (ਭੁਪਿੰਦਰ ਸਿੰਘ)-ਇਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਮਗਜੇ ਮਾਰ ਰਹੀ ਹੈ | ਦੂਜੇ ਪਾਸੇ ਪੰਜਾਬ ਦਾ ਹਰ ਵਰਗ ਬਿਜਲੀ ਦੇ ਲੰਮੇ-ਲੰਮੇ ਕੱਟਾ ਤੋਂ ਪ੍ਰਧਾਨ ਗਰਮੀ ਵਿਚ ਹਾਲੋ-ਬੇਹਾਲ ਹੋ ਰਿਹਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਸ.ਡੀ.ਓ ਮਹਾਂਬੀਰ ਸਿੰਘ ਧਾਲੀਵਾਲ ਨੇ ਇੱਥੇ ਕੀਤਾ | ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ | ਉੱਤੋਂ ਲਗਦੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਕਾਰਨ ਕਸਬਾ ਮੱੁਦਕੀ ਅਤੇ ਆਸ ਪਾਸ ਦੇ ਪਿੰਡਾ ਦੇ ਦੁਕਾਨਦਾਰ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸ਼ਾਮ ਤੋਂ ਲੱਗਿਆ ਬਿਜਲੀ ਦਾ ਕੱਟ ਲਗਭਗ ਰਾਤ ਦੇ 1 ਵਜੇ ਤੱਕ ਜਾਰੀ ਰਹਿੰਦਾ ਹੈ | ਗ਼ਰੀਬ ਵਰਗ ਦੇ ਬੱਚੇ ਮੱਛਰ ਲੜਨ ਤੇ ਬਿਜਲੀ ਨਾ ਹੋਣ ਕਾਰਨ ਗਰਮੀ ਨਾਲ ਤੜਪ ਰਹੇ ਹਨ | ਉੱਧਰ ਨਵੀਆਂ ਜਮਾਤਾਂ ਦੇ ਦਾਖ਼ਲੇ ਸ਼ੁਰੂ ਹੋਣ ਕਾਰਨ ਬਚਿਆ ਨੇ ਸਵੇਰੇ ਸਵਖਤੇ ਉੱਠਣਾ ਹੁੰਦਾ ਹੈ | ਪਰੰਤੂ ਰਾਤ ਨੂੰ ੂ ਦੇਰ ਨਾਲ ਸੌਣ ਕਰਕੇ ਤੜਕੇ ਉੱਠਣ ਵਿਚ ਵੀ ਦਿੱਕਤ ਪੇਸ਼ ਆਉਂਦੀ ਹੈ | ਮਹਾਂਬੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਪਾਸੇ 'ਆਪ' ਸਰਕਾਰ 300ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਣ ਦੀ ਗਲ ਕਰ ਰਹੀ ਦੂਜੇ ਪਾਸੇ ਬਿਜਲੀ ਬੋਰਡ ਵਲੋਂ ਲੰਮੇ-ਲੰਮੇ ਬਿਜਲੀ ਕੱਟ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਬਿਜਲੀ ਬਿਲ ਦੇਣ ਦੇ ਲੋਕ ਤਾਂ ਹੀ ਹੱਕਦਾਰ ਹਨ ਜੇਕਰ ਉਨ੍ਹਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇ , ਬਿਜਲੀ ਦੀ ਸਪਲਾਈ ਨਿਰੰਤਰ ਦਿੱਤੀ ਜਾਵੇ |