15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਗੋਪਾਲ ਕਿ੍ਸ਼ਨ ਗਊਸ਼ਾਲਾ ਵੈੱਲਫੇਅਰ ਸੋਸਾਇਟੀ ਨੇ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਾ, 27 ਅਪ੍ਰੈਲ (ਹਰਜੀਤ ਸਿੰਘ ਗਿੱਲ)- ਭਾਰਤ ਵਿਚ ਗਊ ਹੱਤਿਆ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਸਬੰਧੀ ਅਤੇ ਗਊ ਸੇਵਾ ਦੇ ਹਿਤ ਵਿਚ ਕਾਨੂੰਨ ਬਣਾਉਣ ਵਾਸਤੇ ਗੋਪਾਲ ਗੋਪਾਲ ਕਿ੍ਸ਼ਨ ਗਊਸ਼ਾਲਾ ਵੈੱਲਫੇਅਰ ਸੋਸਾਇਟੀ ਜ਼ੀਰਾ ਵਲੋਂ ਐਸ.ਡੀ.ਐਮ ਜ਼ੀਰਾ ਅਰਵਿੰਦਰ ਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧ ਵਿਚ ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਪਤਲਾ, ਵਿਜੇ ਕੁਮਾਰ ਧਵਨ, ਸੁਰਿੰਦਰ ਸ਼ਰਮਾ ਸ਼ਿਵ ਕੁਮਾਰ ਸ਼ਰਮਾ,ਸੁਖਵਿੰਦਰ ਕੰਡਾ,ਅਨਿਲ ਕਾਲੀਆ ਸੁਰਿੰਦਰ ਸ਼ਰਮਾ ਜੋਗਿੰਦਰ ਸਿੰਘ ਜਗਦੀਸ਼, ਛਾਬੜਾ ਸੋਮ ਪ੍ਰਕਾਸ਼ ਬਜਾਜ, ਸਤੀਸ਼ ਜੁਨੇਜਾ, ਜਗਦੇਵ ਸ਼ਰਮਾ ਅਸ਼ੋਕ ਮਨਚੰਦਾ, ਸੰਜੀਵ ਕੁਮਾਰ, ਰਾਜੇਸ਼ ਮਿੱਤਲ,ਪੁਰਸ਼ੋਤਮ ਲਾਲ ਸ਼ਰਮਾ, ਸੋਨੰੂ ਕੰਡਾ ਨੇ ਕਿਹਾ ਕਿਹਾ ਕਿ ਗਊ ਹੱਤਿਆ ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਜਾਵੇ ਅਤੇ ਨਵਾਂ ਕਾਨੂੰਨ ਬਣਾਇਆ ਜਾਵੇ | ਸਮੂਹ ਮੈਂਬਰਾਂ ਵਲੋਂ ਵਿਸ਼ਵਾਸ ਦਵਾਇਆ ਗਿਆ ਕਿ ਗਊ ਸੇਵਾ ਦੇ ਹਿਤ ਲਈ ਗਊ ਸੇਵਾ ਸੁਰੱਖਿਆ ਸਮਿਤੀ ਵਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਉਹ ਤਨ ਦੇਹੀ ਨਾਲ ਨਿਭਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਭੁੱਲਰ ਨੇ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਐਮਰਜੈਂਸੀ ਹਾਲਤਾਂ ਨਾਲ ਨਜਿੱਠਣ ਲਈ ਪਾਣੀ ਦੇ ਟੈਂਕਰ ਤੇ ਅੱਗ ਬੁਝਾ... ਅਗਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ, ਮਾਮਲਾ ਦਰਜ
Ad Position 24