10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗਊ ਸੇਵਕਾਂ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਗਊਆਂ ਦੀ ਸੁਰੱਖਿਆ ਲਈ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਖੇਤਰ ਦੇ ਗਊ ਸੇਵਕਾਂ ਦੇ ਇਕ ਵਫ਼ਦ ਵਲੋਂ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨਾਲ ਮੁਲਾਕਾਤ ਕੀਤੀ ਗਈ ਅਤੇ ਗਊ ਰੱਖਿਆ 'ਤੇ ਸੇਵਾ ਕਾਰਜਾਂ ਸਬੰਧੀ ਵਿਸਤਾਰ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ | ਡੇਰਾ ਬਲਵੰਤ ਗਿਰੀ ਦੇ ਗੱਦੀਨਸ਼ੀਨ ਮਹੰਤ ਸੁਰਿੰਦਰ ਗਿਰੀ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਪ੍ਰਮੁੱਖ ਸਮਾਜ ਸੇਵੀ ਐਡਵੋਕੇਟ ਮਹਿੰਦਰ ਪ੍ਰਤਾਪ ਧੀਂਗੜਾ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੇ ਭਾਰਤ ਵਿਚ ਗਊ ਹੱਤਿਆ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਫਾਂਸੀ ਵਰਗੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਨੇ ਗਊ ਮਾਤਾ ਨੂੰ 'ਰਾਸ਼ਟਰੀ ਮਾਤਾ' ਦਾ ਦਰਜਾ ਦੇਣ ਦੀ ਵੀ ਮੰਗ ਕੀਤੀ | ਧੀਂਗੜਾ ਨੇ ਆਧੁਨਿਕ ਖੋਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਬੇਸਹਾਰਾ ਨਰ ਗਊ ਵੰਸ਼ ਦੀ ਗਿਣਤੀ ਘਟੇ, ਕਿਉਂਕਿ ਸੜਕਾਂ 'ਤੇ ਘੁੰਮਦੇ ਪਸ਼ੂ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਰਾਮ, ਕਿ੍ਸ਼ਨ, ਗੁਰੂ ਗੋਰਖਨਾਥ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਗਊ ਸੇਵਾ ਦਾ ਸੰਦੇਸ਼ ਦਿੱਤਾ ਹੈ | ਇਸ ਮੌਕੇ ਵਫ਼ਦ ਵਿਚ ਲੀਲਾਧਰ ਸ਼ਰਮਾ, ਅਮਰ ਚੇਤੀਵਾਲ, ਹੀਰਾ ਲਾਲ ਬਾਗੜੀ, ਆਸ਼ਾ ਰਾਣੀ ਮਦਾਨ, ਮਨਸ਼ਾ ਰਾਣੀ, ਰਾਜਾ ਰਾਮ ਨੈਨ, ਰਮਾਂ ਕਾਂਤ ਸ਼ਰਮਾ ਅਤੇ ਪਿ੍ੰਸੀਪਲ ਰਾਮ ਸਰੂਪ ਸ਼ਾਸਤਰੀ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਸਕੂਲ ਵਿਖੇ ਅੰਗਰੇਜ਼ੀ ਵਿਆਕਰਨ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਬੈਠੇ 4 ਨੌਜਵਾਨ ਕਾਬੂ
Ad Position 24