ਜ਼ੀਰਾ, 2 ਮਈ (ਰਜਨੀਸ਼ ਕਥੂਰੀਆ)-13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ ਸੀ.ਓ ਸੀ.ਐੱਸ.ਚੰਦਰ ਸ਼ੇਖਰ ਸ਼ਰਮਾ ਦੀ ਯੋਗ ਅਗਵਾਈ ਹੇਠ ਮਲੋਟ ਵਿਖੇ ਲਗਾਏ ਗਏ 10 ਰੋਜ਼ਾ ਕੈਂਪ ਐੱਨ.ਸੀ.ਸੀ. ਕੈਂਪ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਐਨ.ਸੀ.ਸੀ.ਕੈਡਿਟਸ ਨੇ ਵੀ ਭਾਗ ਲਿਆ | ਇਸ ਦੌਰਾਨ ਅਨੁਸ਼ਾਸਨ, ਦੇਸ਼-ਭਗਤੀ ਪ੍ਰਤਿਭਾ ਨੂੰ ਵਿਕਸਿਤ ਕਰਨ ਜਿਹੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਕੈਡਿਟਸ ਨੂੰ ਵੈਪਿਨ ਟਰੇਨਿੰਗ, ਡਰਿੱਲ ਟਰੇਨਿੰਗ, ਮੈਪਰੀਰਿਡੰਗ ਦੀ ਸਿਖਲਾਈ ਵੀ ਦਿੱਤੀ ਗਈ | ਇਸ ਦੌਰਾਨ ਵੱਖ-ਵੱਖ ਸਕੂਲਾਂ ਤੋਂ ਆਏ ਕੈਡਿਟਸ ਦੇ ਮੁਕਾਬਲੇ ਵੀ ਕਰਵਾਏ ਗਏ | ਜਿਸ ਦੌਰਾਨ ਹੇਮਕੁੰਟ ਸਕੂਲ ਦੇ ਕੈਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ਬਦ ਗਾਇਣ ਮੁਕਾਬਲੇ ਵਿਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਫਾਇਰਿੰਗ ਮੁਕਾਬਲੇ ਵਿਚ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹਨਾਂ ਪ੍ਰਾਪਤੀਆਂ ਲਈ ਕੈਡਿਟਸ ਨੂੰ ਸੀ.ਓ.ਸੀ.ਐੱਸ.ਚੰਦਰ ਸ਼ੇਖਰ ਸ਼ਰਮਾ ਵਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਸਾਰੇ ਕੈਡਿਟਸ ਏ.ਐੱਨ.ਓ.ਮਹੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਕੈਂਪ ਵਿਚ ਸ਼ਾਮਲ ਹੋਏ | ਜਿਨ੍ਹਾਂ ਦੀ ਰਹਿਨੁਮਾਈ ਅਤੇ ਪੇ੍ਰਰਨਾ ਨਾਲ ਕੈਡਿਟਸ ਨੇ ਇਹ ਕਾਮਯਾਬੀ ਪ੍ਰਾਪਤ ਕੀਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ.ਮੈਡਮ ਰਣਜੀਤ ਕੌਰ ਅਤੇ ਪਿ੍ੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਦੀ ਇਸ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਐਨ.ਸੀ.ਸੀ.ਜਿਹੇ ਮੰਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਹਨਾਂ ਨੇ ਕੈਡਿਟਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਵਧਦਾ ਹੈ ਜੋ ਕਿ ਉਹਨਾਂ ਦੇ ਭਵਿੱਖ ਲਈ ਲਾਭਦਾਇਕ ਹੈ |