08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੇਵਾ ਭਾਰਤੀ ਨੇ ਜ਼ੀਰਾ ’ਚ ਬਜ਼ੁਰਗਾਂ ਲਈ ਸਹਾਇਕ ਉਪਕਰਨ ਦਾ ਰਜਿਸਟਰੇਸ਼ਨ ਕੈਂਪ ਲਗਾਇਆ

ਜ਼ੀਰਾ, 8 ਅਗਸਤ (ਹਰਜੀਤ ਸਿੰਘ ਗਿੱਲ)-ਸੇਵਾ ਭਾਰਤੀ ਸੰਸਥਾ ਜ਼ੀਰਾ ਵਲੋਂ ਭਾਰਤ ਸਰਕਾਰ ਦੀ ਯੋਜਨਾ ਤਹਿਤ ਸੀਨੀਅਰ ਸੀਜ਼ਨਾਂ (60) ਸਾਲਾ ਬਜ਼ੁਰਗਾਂ ਲਈ ਸਹਾਇਕ ਉਪਕਰਨਾਂ ਦਾ ਰਜਿਸਟਰੇਸ਼ਨ ਕੈਂਪ ਜ਼ਿਲ੍ਹਾ ਵਿਭਾਗ ਮੰਤਰੀ ਰਜਿੰਦਰ ਬੰਸੀਵਾਲ ਅਤੇ ਜ਼ੀਰਾ ਦੇ ਪ੍ਰਧਾਨ ਸੁੰਦਰਮ ਸੂਦ ਦੀ ਅਗਵਾਈ ਹੇਠ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਲਗਾਇਆ ਗਿਆ। ਇਸ ਦੌਰਾਨ 100 ਦੇ ਕਰੀਬ ਲੋੜਵੰਦਾਂ ਦੀ ਰਜਿਸ੍ਰਟਰੇਸ਼ਨ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 09-08-2026
ਜ਼ੀਰਾ, 8 ਅਗਸਤ (ਹਰਜੀਤ ਸਿੰਘ ਗਿੱਲ)-ਸੇਵਾ ਭਾਰਤੀ ਸੰਸਥਾ ਜ਼ੀਰਾ ਵਲੋਂ ਭਾਰਤ ਸਰਕਾਰ ਦੀ ਯੋਜਨਾ ਤਹਿਤ ਸੀਨੀਅਰ ਸੀਜ਼ਨਾਂ (60) ਸਾਲਾ ਬਜ਼ੁਰਗਾਂ ਲਈ ਸਹਾਇਕ ਉਪਕਰਨਾਂ ਦਾ ਰਜਿਸਟਰੇਸ਼ਨ ਕੈਂਪ ਜ਼ਿਲ੍ਹਾ ਵਿਭਾਗ ਮੰਤਰੀ ਰਜਿੰਦਰ ਬੰਸੀਵਾਲ ਅਤੇ ਜ਼ੀਰਾ ਦੇ ਪ੍ਰਧਾਨ ਸੁੰਦਰਮ ਸੂਦ ਦੀ ਅਗਵਾਈ ਹੇਠ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਲਗਾਇਆ ਗਿਆ। ਇਸ ਦੌਰਾਨ 100 ਦੇ ਕਰੀਬ ਲੋੜਵੰਦਾਂ ਦੀ ਰਜਿਸ੍ਰਟਰੇਸ਼ਨ ਕੀਤੀ ਗਈ। ਇਸ ਕੈਂਪ ਦਾ ਰਸਮੀ ਉਦਘਾਟਨ ਵਿਧਾਇਕ ਨਰੇਸ਼ ਕਟਾਰੀਆ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਸੇਵਾ ਭਾਰਤੀ ਜ਼ੀਰਾ ਵਲੋਂ ਬਨਾਵਟੀ ਅੰਗ ਲਗਾਉਣ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਆਰਥਿਕ ਤੌਰ ’ਤੇ ਗਰੀਬ ਹੋਣ ਕਰਕੇ ਨਕਲੀ ਅੰਗ ਨਹੀਂ ਖ਼ਰੀਦ ਸਕਦੇ ਜਿਨ੍ਹਾਂ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ , ਮੀਤ ਪ੍ਰਧਾਨ ਰਾਜੀਵ ਸ਼ਰਮਾ ਭੋਲਾ, ਕੌਂਸਲਰ ਕਸ਼ਮੀਰ ਸਿੰਘ ਭੁੱਲਰ, ਦਰਬਾਰਾ ਸਿੰਘ ਪੀ.ਐੱਸ.ੳ, ਸੁਖਦੇਵ ਰਾਜ ਸ਼ਰਮਾ ਪ੍ਰਧਾਨ ਕੱਪੜਾ ਯੂਨੀਅਨ, ਨਮਨ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਵਿਭਾਗ ਮੰਤਰੀ ਰਜਿੰਦਰ ਬੰਸੀਵਾਲ, ਪ੍ਰਧਾਨ ਸੰਦਰਮ ਸੂਦ, ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ, ਭੁਪਿੰਦਰ ਸ਼ਰਮਾ ਖ਼ਜ਼ਾਨਚੀ, ਰਿਪੂਦਮਨ ਜਨਰਲ ਸਕੱਤਰ, ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਸਹਾਇਕ ਖ਼ਜ਼ਾਨਚੀ ਮਨੀਸ਼ ਮਾਨਕਟਾਲਾ, ਸੁਮਨ ਬੰਸੀਵਾਲ ਰਮਾ ਸ਼ਰਮਾ, ਚਰਨਪ੍ਰੀਤ ਸਿੰਘ ਸੋਨੂੰ,ਰਿਪਣ ਕੁਮਾਰ ਅਰੋੜਾ ਡਾਕਟਰ ਸੁਖਮੀਤ ਸਿੰਘ, ਗੁਲਸ਼ਨ ਸ਼ਰਮਾ, ਰਾਜ ਕੁਮਾਰ ਅਗਰਵਾਲ ਆਦਿ ਤੋਂ ਇਲਾਵਾ ਵੱਖ- ਵੱਖ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਨੇ ਮਹੀਨੇਵਾਰ ਮੀਟਿੰਗ ਵਿਚ ਕੀਤੀਆਂ ਵਿਚਾਰਾਂ ਅਗਲੀ ਖ਼ਬਰ ਤਲਵੰਡੀ ਭਾਈ ’ਚ ਰੇਲ ਗੱਡੀ ’ਚੋਂ ਮਿਲੀ ਅਣਪਛਾਤੇ ਨੌਜ਼ਵਾਨ ਦੀ ਲਾਸ਼
Ad Position 24