12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਫਿਰੋਜ਼ਪੁਰ ਮੰਡਲ ਦੀ ਨਵੀਂ ਪ੍ਰਾਪਤੀ, ਵਿੱਤੀ ਸਾਲ 2026-27 ਦਾ ਪਹਿਲਾ ਬਾਸਮਤੀ ਰੈਕ ਰਵਾਨਾ <br/>

Ad Position 21
No active advertisement
ਬਾਸਮਤੀ ਚੌਲਾਂ ਦੇ ਰੈਕ ਦੀ ਤਸਵੀਰ | ਅਜੀਤ ਤਸਵੀਰ <br/> 06-05-2026
ਫਿਰੋਜ਼ਪੁਰ 5 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਨੇ ਚਾਲੂ ਵਿੱਤੀ ਸਾਲ 2026-27 ਵਿਚ ਬਾਸਮਤੀ ਚੌਲਾਂ ਦਾ ਪਹਿਲਾ ਕਨਟੇਨਰ ਰੈਕ ਸਫਲਤਾਪੂਰਵਕ ਭੇਜ ਕੇ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ | ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਤਾਲਮੇਲ ਦੇ ਨਤੀਜੇ ਵਜੋਂ 42 ਕੰਟੇਨਰਾਂ ਵਿਚ ਲੱਦਿਆ ਬਾਸਮਤੀ ਚੌਲਾਂ ਦਾ ਰੈਕ 4 ਮਈ 2026 ਨੂੰ ਫਿਲੌਰ ਸਥਿਤ ਕੌਨਕੋਰ ਟਰਮੀਨਲ ਤੋਂ ਹੈਦਰਾਬਾਦ ਅਤੇ ਚੇਨਈ ਲਈ ਰਵਾਨਾ ਕੀਤਾ ਗਿਆ | ਇਹ ਬਾਸਮਤੀ ਚੌਲ ਤਰਨਤਾਰਨ, ਅੰਮਿ੍ਤਸਰ ਅਤੇ ਕੋਟਕਪੂਰਾ ਖੇਤਰਾਂ ਤੋਂ ਇਕੱਠੇ ਕੀਤੇ ਗਏ ਸਨ | ਇਸ ਕਿਸਮ ਦੀ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੀ ਮਾਲ ਢੋਆ-ਢੁਆਈ ਵਿਚ ਵਾਧਾ ਹੋਇਆ ਹੈ, ਸਗੋਂ ਰੇਲਵੇ ਮਾਲੀਏ ਵਿਚ ਵੀ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸੜਕੀ ਮਾਰਗ ਰਾਹੀਂ ਹੋਣ ਵਾਲੀ ਮਾਲ ਢੋਆ-ਢੁਆਈ ਹੁਣ ਰੇਲਵੇ ਵੱਲ ਤਬਦੀਲ ਹੋ ਰਹੀ ਹੈ | ਜਿਸ ਨਾਲ ਕਾਰਬਨ ਨਿਕਾਸ ਵਿਚ ਕਮੀ ਆ ਰਹੀ ਹੈ ਅਤੇ ਇਹ ਵਾਤਾਵਰਣ ਦੇ ਅਨੁਕੂਲ ਵੀ ਹੈ | ਰੇਲਵੇ ਵੱਲੋਂ ਕਿਫ਼ਾਇਤੀ, ਸਮਾਂਬੱਧ ਅਤੇ 'ਡੋਰ-ਟੂ-ਡੋਰ' ਸੇਵਾ ਉਪਲਬਧ ਕਰਵਾਉਣ ਨਾਲ ਵਪਾਰੀਆਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ | ਫਿਰੋਜ਼ਪੁਰ ਮੰਡਲ ਦੇ ਨਿਰੰਤਰ ਯਤਨਾਂ ਨਾਲ ਨਾ ਸਿਰਫ਼ ਮਾਲੀਏ ਵਿੱਚ ਵਾਧਾ ਹੋ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਭਰੋਸਾ ਵੀ ਲਗਾਤਾਰ ਵੱਧ ਰਿਹਾ ਹੈ | ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਮੰਡਲ ਵੱਲੋਂ ਦਸੰਬਰ 2025 ਤੋਂ ਮਾਰਚ 2026 ਦੇ ਦਰਮਿਆਨ ਵੀ ਬਾਸਮਤੀ ਚੌਲਾਂ ਦੇ ਕੁੱਲ ਚਾਰ ਕਨਟੇਨਰ ਰੈਕ ਫਿਲੌਰ ਕੌਨਕੋਰ ਟਰਮੀਨਲ ਤੋਂ ਭੇਜੇ ਜਾ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਹਰ ਵਰਗ ਨਿਭਾਵੇਗਾ ਅਹਿਮ ਭੂਮਿਕਾ-ਹੀਰੋ, ਬੂਹ, ਮਰਹਾਣਾ, ਠੁਕਰਾਲ, ਬਾਹਰਵਾਲੀ <br/> ਅਗਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫਤਾਰ <br/>
Ad Position 24