12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੀ. ਆਈ. ਐਸ. ਸੀ. ਈ. ਜ਼ੋਨਲ ਅਥਲੈਟਿਕਸ 'ਚ ਜੋਗਿੰਦਰਾ ਕਾਨਵੈਂਟ ਸਕੂਲ ਦਾ ਰਿਹਾ ਦਬਦਬਾ

Ad Position 21
No active advertisement
ਜੋਗਿੰਦਰਾ ਕਾਨਵੈਂਟ ਸਕੂਲ 'ਚ ਹੋਏ ਜ਼ੋਨਲ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਦੀਆ ਝਲਕਾਂ | ਅਜੀਤ ਤਸਵੀਰਾਂ <br/> 06-05-2026
ਫ਼ਿਰੋਜ਼ਸ਼ਾਹ, 5 ਮਈ (ਸਰਬਜੀਤ ਸਿੰਘ ਧਾਲੀਵਾਲ)-ਜੋਗਿੰਦਰਾ ਕਾਨਵੈਂਟ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ, ਅਟੁੱਟ ਇਰਾਦੇ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਲਗਾਤਾਰ ਤੀਜੀ ਵਾਰ ਸੀ.ਆਈ.ਐਸ.ਸੀ.ਈ. ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ ( ਮੋਗਾ ਜ਼ੋਨ ) ਦੀ ਟਰਾਫ਼ੀ ਆਪਣੇ ਨਾਮ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ | ਇਸ ਪ੍ਰਤਿਸ਼ਠਾਵਾਨ ਟੂਰਨਾਮੈਂਟ 'ਚ ਮੋਗਾ ਜ਼ੋਨ ਦੇ ਵੱਖ-ਵੱਖ ਨਾਮਵਰ ਸਕੂਲਾਂ, ਜਿਵੇਂ ਕਿ ਸੈਕਰਡ ਹਾਰਟ ਮੋਗਾ, ਸੈਂਟ ਪੌਲ ਹਾਈ ਸਕੂਲ, ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਦੀਪ ਸਿੰਘ ਵਾਲਾ, ਕਲੇਰ ਇੰਟਰਨੈਸ਼ਨਲ ਸਮਾਧ ਭਾਈ, ਅੰਬਰੋਜ਼ੀਅਲ ਸਕੂਲ ਜ਼ੀਰਾ, ਪਿ੍ਸਟਾਈਨ ਵਾਈਬ, ਕੈਰੋਲ ਕਾਨਵੈਂਟ ਫ਼ਿਰੋਜ਼ਪੁਰ, ਦਿੱਲੀ ਕਾਨਵੈਂਟ, ਬਲੁਮੀਡੇਲ ਸਕੂਲ, ਸ਼ੈਮਰੋਕ ਇੰਟਰਨੈਸ਼ਨਲ ਸਕੂਲ, ਐਡੀਸ਼ਨ ਇੰਟਰਨੈਸ਼ਨਲ ਸਕੂਲ, ਸ੍ਰੀ ਗੁਰੂ ਗੋਬਿੰਦ ਸਿੰਘ ਐਸ.ਪੀ. ਪੌਲ ਹਾਈ ਸਕੂਲ, ਦੂਨ ਜੂਨੀਅਰ ਅਤੇ ਦਿਸ਼ਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ | ਅਥਲੈਟਿਕਸ ਦੇ ਗਹਿਗੱਚ ਅਤੇ ਫਸਵੇਂ ਮੁਕਾਬਲਿਆਂ ਵਿਚ ਜੋਗਿੰਦਰਾ ਕਾਨਵੈਂਟ ਦੇ ਖਿਡਾਰੀਆਂ ਨੇ ਵਿਰੋਧੀਆਂ ਨੂੰ ਕਰੜੀ ਟੱਕਰ ਦਿੰਦਿਆਂ 31 ਸੋਨ, 24 ਚਾਂਦੀ ਅਤੇ 22 ਕਾਂਸੇ ਦੇ ਤਗਮੇ ਜਿੱਤ ਕੇ ਟ੍ਰਰਾਫੀ 'ਤੇ ਕਬਜ਼ਾ ਕੀਤਾ | ਇਸ ਮੁਕਾਬਲੇ 'ਚ ਕਲੇਰ ਇੰਟਰਨੈਸ਼ਨਲ ਸਮਾਧ ਭਾਈ ਸਕੂਲ ਨੇ 24 ਸੋਨ, 27 ਚਾਂਦੀ ਅਤੇ 14 ਕਾਸੇ ਦੇ ਤਗਮਿਆਂ ਨਾਲ ਦੂਜਾ ਸਥਾਨ ਅਤੇ ਸੈਕਰਡ ਹਾਰਟ ਮੋਗਾ ਨੇ 6 ਸੋਨ, 10 ਚਾਂਦੀ ਅਤੇ 7 ਕਾਸੇ ਦੇ ਤਗਮਿਆਂ ਨਾਲ ਤੀਜਾ ਸਥਾਨ ਹਾਸਲ ਕੀਤਾ | ਵਿਅਕਤੀਗਤ ਪ੍ਰਦਰਸ਼ਨ ਵਿਚ ਜੋਗਿੰਦਰਾ ਕਾਨਵੈਂਟ ਸਕੂਲ ਦੇ ਖਿਡਾਰੀਆਂ ਦਾ ਦਬਦਬਾ ਰਿਹਾ, ਜਿਸ ਵਿਚ ਅੰਡਰ-19 ਲੜਕਿਆਂ ਵਿਚੋਂ ਰਾਮਦੀਪ ਸਿੰਘ, ਅੰਡਰ-19 ਲੜਕੀਆਂ ਵਿਚੋਂ ਗੁਨਰੀਤ ਕੌਰ ਅਤੇ ਅੰਡਰ-17 ਲੜਕੀਆਂ ਵਿਚੋਂ ਪ੍ਰਭਜੋਤ ਕੌਰ ਨੂੰ 'ਬੈਸਟ ਅਥਲੀਟ' ਚੁਣਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਗਈ, ਜਿਸ ਉਪਰੰਤ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਖਿਡਾਰੀਆਂ ਦਾ ਹੌਸਲਾ ਵਧਾਇਆ | ਸਮਾਗਮ ਦੇ ਅੰਤ 'ਚ ਸਕੂਲ ਦੇ ਪਿ੍ੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਦੀ ਸ਼ਲਾਘਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤਿੰਦਰ ਸਿੰਘ ਸੰਧੂ (ਪਿ੍ੰਸੀਪਲ ਦਿਸ਼ਾ ਪਬਲਿਕ ਸਕੂਲ), ਹਰਮਨਦੀਪ ਸਿੰਘ ਸਰਾਂ (ਵਾਈਸ ਚੇਅਰਮੈਨ), ਰਜਨੀ ਬਜਾਜ (ਉੱਪ ਪਿ੍ੰਸੀਪਲ), ਪਵੀਤ ਸ਼ਰਮਾ (ਸੀਨੀਅਰ ਕੋਆਰਡੀਨੇਟਰ), ਵਿਕਾਸ ਕੌਸ਼ਲ (ਹੈੱਡ ਪ੍ਰੀਖਿਆ ਸੈੱਲ) ਸ਼ਿਵਰਾਜ ਸਿੰਘ ਸਿੱਧੂ (ਸਪੋਰਟਸ ਮੈਨੇਜਰ), ਹਰਵੰਤ ਸਿੰਘ (ਹੈੱਡ ਕਲਰਕ) ਅਤੇ ਕੋਚ ਦਲਜੀਤ ਸਿੰਘ 'ਤੇ ਕੋਚ ਸੰਧਿਆ ਸਮੇਤ ਹੋਰ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਟੂਰਨਾਮੈਂਟ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ 'ਚ ਪਾਏ ਗਏ ਅਹਿਮ ਯੋਗਦਾਨ ਲਈ ਸਮੂਹ ਰੈਫ਼ਰੀ ਸਾਹਿਬਾਨ, ਸਟਾਫ਼ ਮੈਂਬਰਾਂ ਅਤੇ ਪਹੁੰਚੇ ਸਮੂਹ ਦਰਸ਼ਕਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਲੱਖੋਵਾਲ) ਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਐਡਵੋਕੇਟ ਰਜਨੀਸ਼ ਦਹੀਆ ਵਲੋਂ ਪਿੰਡ 'ਚੰਦੜ' ਦੇ ਖੇਡ ਸਟੇਡੀਅਮ ਦਾ ਉਦਘਾਟਨ <br/>
Ad Position 24