12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਐਡਵੋਕੇਟ ਰਜਨੀਸ਼ ਦਹੀਆ ਵਲੋਂ ਪਿੰਡ 'ਚੰਦੜ' ਦੇ ਖੇਡ ਸਟੇਡੀਅਮ ਦਾ ਉਦਘਾਟਨ <br/>

Ad Position 21
No active advertisement
ਪਿੰਡ ਚੰਦੜ ਵਿਖੇ ਸਟੇਡੀਅਮ ਦਾ ਉਦਘਾਟਨ ਕਰਦੇ ਐਡਵੋਕੇਟ ਰਜਨੀਸ਼ ਦਹੀਆ, ਹਾਜ਼ਰ ਹੋਰ ਪਤਵੰਤੇ ਅਤੇ ਖੇਡ ਪੇ੍ਰਮੀ | ਤਸਵੀਰ-ਭੁਪਿੰਦਰ ਸਿੰਘ <br/> 06-05-2026
ਮੁੱਦਕੀ, 5 ਮਈ (ਭੁਪਿੰਦਰ ਸਿੰਘ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡਾ ਵਿਚੋਂ ਸਭ ਤੋਂ ਪਹਿਲਾ ਬਣ ਕੇ ਤਿਆਰ ਹੋਏ ਪਿੰਡਾ ਚੰਦੜ ਦੇ ਖੇਡ ਸਟੇਡੀਅਮ ਦਾ ਉਦਘਾਟਨ ਹਲਕਾ ਵਿਧਾਇਕ ਰਜਨੀਸ਼ ਦਹੀਆ ਵਲੋਂ ਕੀਤੀ ਗਿਆ | ਐਡਵੋਕੇਟ ਰਜਨੀਸ਼ ਦਹੀਆ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਰਾਹੀ ਸੂਬੇ ਵਿਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਪਹਿਲੇ ਚਰਣ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਰਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪਿੰਡ ਚੰਦੜ 'ਚ ਹਲਕੇ ਪਿੰਡਾ 'ਚੋਂ ਸਭ ਤੋਂ ਪਹਿਲਾ ਖੇਡ ਸਟੇਡੀਅਮ ਬਣਾਉਣ ਦਾ ਸਿਹਰਾ ਪਿੰਡ ਚੰਦੜ ਦੇ ਸਰਪੰਚ ਗੁਰਨਾਮ ਸਿੰਘ ਸਰਪੰਚ ਚੰਦੜ ਤੇ ਸਮੁੱਚੀ ਗ੍ਰਾਮ ਪੰਚਾਇਤ ਨੂੰ ੂ ਜਾਂਦਾ ਹੈ | ਗੁਰਨਾਮ ਸਿੰਘ ਸਰਪੰਚ ਪਿੰਡ ਚੰਦੜ ਨੇ ਦੱਸਿਆ ਕਿ 4 ਕਿੱਲਿਆਂ 'ਚ ਬਣੇ ਇਸ ਖੇਡ ਸਟੇਡੀਅਮ 'ਚ ਫੁੱਟਬਾਲ, ਵਾਲੀਬਾਲ, ਕ੍ਰਿਕਟ ਅਤੇ ਕਬੱਡੀ ਦੇ ਮੈਦਾਨ ਤਿਆਰ ਕੀਤੇ ਗਏ ਹਨ | ਪਿੰਡ ਦੇ ਨੌਜਵਾਨ ਆਪਣੀ ਰੁਚੀ ਅਨੁਸਾਰ ਖੇਡਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ | ਇਸ ਤੋਂ ਇਲਾਵਾ ਸੈਰ ਕਰਨ ਅਤੇ ਦੌੜਾਂ ਲਈ ਟ੍ਰੈਕ ਤਿਆਰ ਕੀਤਾ ਗਿਆ ਅਤੇ ਬੱਚਿਆ ਲਈ ਝੂਲੇ ਲਗਾਏ ਗਏ ਹਨ | ਇਸ ਮੌਕੇ ਮਨੀ ਸੰਧੂ, ਬੇਅੰਤ ਸਿੰਘ, ਹਕੂਮਤ ਵਾਲਾ ਚੇਅਰਮੈਨ ਨੇ ਵੀ ਸੰਬੋਧਨ ਕੀਤਾ | ਐਡਵੋਕੇਟ ਰਜਨੀਸ਼ ਦਹੀਆ ਨੇ ਸਟੇਡੀਅਮ ਦੀ ਵਧੀਆ ਦਿੱਖ ਬਣਾਉਣ ਤੇ ਸਰਪੰਚ ਗੁਰਨਾਮ ਸਿੰਘ ਚੰਦੜ ਨੂੰ ਵਧਾਈ ਦਿੰਦਿਆਂ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਚੇਅਰਮੈਨ ਬੇਅੰਤ ਸਿੰਘ, ਹਕੂਮਤ ਵਾਲਾ, ਮਨੀ ਸੰਧੂ, ਸਰਬਜੀਤ ਸਿੰਘ ਬੀ.ਡੀ.ਪੀ.ਓ, ਬਲਜਿੰਦਰ ਸਿੰਘ ਜੋਈਾ, ਹਰਦੀਪ ਸਿੰਘ ਸਕੱਤਰ, ਦਿਲਜੀਤ ਸਿੰਘ ਬਲਾਕ ਕੋਆਰਡੀਨੇਟਰ ਯੂਥ ਵਿੰਗ, ਸੁਖਦੀਪ ਉਗੋਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਜੀ.ਐਸ.ਆਰ. ਪ੍ਰੀਤੀ ਟੰਡ, ਕਰਨੈਲ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਪ੍ਰੀਤਮ ਪੰਚ, ਕਸ਼ਮੀਰ ਪੰਚ, ਜਸਪਾਲ ਸਿੰਘ ਪੰਚ, ਬਲਦੇਵ ਸਿੰਘ ਪੰਚ, ਬੋਹੜ ਸਿੰਘ ਪੰਚ, ਡਾ. ਬਲਵੀਰ ਸਿੰਘ ਸੁਖਰਾਜ, ਲਖਵਿੰਦਰ , ਸੁਖਵਿੰਦਰ, ਡਾ.ਗੁਰਮੇਲ ਸਿੰਘ ਸਰਪੰਚ ਪਿੰਡ ਗਿੱਲ, ਮਨਪ੍ਰੀਤ ਸਿੰਘ ਪਿੰਡ ਗਿੱਲ, ਗੱਗ ਧਾਲੀਵਾਲ ਅਤੇ ਪਿੰਡਾ ਦੇ ਸਰਪੰਚ ਤੇ ਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਐਸ. ਸੀ. ਈ. ਜ਼ੋਨਲ ਅਥਲੈਟਿਕਸ 'ਚ ਜੋਗਿੰਦਰਾ ਕਾਨਵੈਂਟ ਸਕੂਲ ਦਾ ਰਿਹਾ ਦਬਦਬਾ ਅਗਲੀ ਖ਼ਬਰ ਜਨਗਣਨਾ ਡਿਊਟੀ ਲਈ ਸਰਕਾਰੀ ਨਿਯਮਾਂ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ <br/>
Ad Position 24