17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਟਿਕਟ ਚੈਕਿੰਗ ਸਟਾਫ਼ ਦੀ ਚੌਕਸੀ ਸਦਕਾ 6 ਬੱਚੇ ਪਰਿਵਾਰਾਂ ਨਾਲ ਮਿਲੇ

Ad Position 21
No active advertisement
ਅਜੀਤ ਡੈਸਕ 07-05-2026
ਫਿਰੋਜ਼ਪੁਰ, 6 ਮਈ (ਰਾਕੇਸ਼ ਚਾਵਲਾ)-ਬੀਤੇ ਦਿਨ ਰੇਲ ਗੱਡੀ ਨੰਬਰ 22317 ਜੰਮੂ ਤਵੀ ਹਮਸਫ਼ਰ ਐਕਸਪੈੱ੍ਰਸ 'ਚ ਲੁਧਿਆਣਾ ਤੋਂ ਜੰਮੂ ਤਵੀ ਦੇ ਵਿਚਕਾਰ ਟਿਕਟ ਚੈਕਿੰਗ ਸਟਾਫ਼ ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਰਾਜੇਸ਼ ਕੁਮਾਰ ਰਜਕ ਅਤੇ ਰਾਜਵੀਰ ਸਿੰਘ ਸਲੀਪਰ ਕੋਚਾਂ ਵਿਚ ਟਿਕਟ ਚੈਕਿੰਗ ਦੀ ਡਿਊਟੀ 'ਤੇ ਤਾਇਨਾਤ ਸਨ | ਟਿਕਟ ਚੈਕਿੰਗ ਸਟਾਫ਼ ਰਾਜਵੀਰ ਸਿੰਘ ਨੇ ਐੱਸ-2 ਕੋਚ ਵਿਚ ਛੇ ਬੱਚਿਆਂ ਨੂੰ ਟਰੇਨ ਵਿਚ ਇਕੱਲੇ ਸਫ਼ਰ ਕਰਦੇ ਹੋਏ ਦੇਖਿਆ | ਉਨ੍ਹਾਂ ਨੇ ਆਪਣੀ ਚੌਕਸੀ ਅਤੇ ਮੁਸਤੈਦੀ ਦਾ ਸਬੂਤ ਦਿੰਦੇ ਹੋਏ ਜਦੋਂ ਬੱਚਿਆਂ ਤੋਂ ਪੁੱਛਗਿੱਛ ਕੀਤੀ, ਤਾਂ ਬੱਚਿਆਂ ਨੇ ਦੱਸਿਆ ਕਿ ਉਹ ਘਰੋਂ ਭੱਜ ਕੇ ਆਏ ਹਨ | ਇਕ ਬੱਚੇ ਵਲੋਂ ਦਿੱਤੇ ਗਏ ਮੋਬਾਈਲ ਨੰਬਰ ਦੇ ਆਧਾਰ 'ਤੇ ਉਸ ਦੇ ਮਾਪਿਆਂ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਰੇਨ ਕੰਡਕਟਰ ਰਾਜਿੰਦਰ ਸਿੰਘ ਨੇ ਤੁਰੰਤ ਕਮਰਸ਼ੀਅਲ ਕੰਟਰੋਲ ਰੂਮ ਜੰਮੂ ਨੂੰ ਸੂਚਿਤ ਕੀਤਾ | ਟਰੇਨ ਦੇ ਜੰਮੂ ਤਵੀ ਸਟੇਸ਼ਨ ਪਹੁੰਚਣ 'ਤੇ ਬੱਚਿਆਂ ਨੂੰ ਸੁਰੱਖਿਅਤ ਰੂਪ ਵਿਚ ਰੇਲਵੇ ਸੁਰੱਖਿਆ ਬਲ ਅਤੇ ਚਾਈਲਡ ਕੇਅਰ ਸਟਾਫ਼ ਦੇ ਹਵਾਲੇ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਮਾਪਿਆਂ ਨਾਲ ਦੁਬਾਰਾ ਸੰਪਰਕ ਕੀਤਾ ਗਿਆ | ਮਾਪਿਆਂ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਲੈਣ ਲਈ ਜੰਮੂ ਤਵੀ ਸਟੇਸ਼ਨ ਪਹੁੰਚ ਰਹੇ ਹਨ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹੁਤ ਤੱਤਪਰਤਾ ਅਤੇ ਜ਼ਿੰਮੇਵਾਰੀ ਦਾ ਪ੍ਰਦਰਸ਼ਨ ਕੀਤਾ ਹੈ, ਜੋ ਰੇਲਵੇ ਦੇ ਅਕਸ ਨੂੰ ਮਾਣਮੱਤਾ ਬਣਾਉਂਦਾ ਹੈ ਅਤੇ ਨਾਲ ਹੀ ਇਹ ਸਮੂਹ ਰੇਲ ਕਰਮਚਾਰੀਆਂ ਲਈ ਇਕ ਮਿਸਾਲੀ ਉਦਾਹਰਨ ਵੀ ਪੇਸ਼ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮੱਖੂ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਸਿਹਤ ਬੀਮਾ ਦੇ ਫਾਰਮ ਵੰਡੇ ਅਗਲੀ ਖ਼ਬਰ ਆਖ਼ਰੀ ਪੜਾਅ 'ਚ ਕਣਕ ਖ਼ਰੀਦ ਮੁਹਿੰਮ
Ad Position 24