09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਿਰਮਲ ਸਿੰਘ ਢਿੱਲੋਂ ਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਫ਼ਿਰੋਜ਼ਪੁਰ, 8 ਮਈ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਦੇਵ ਸਮਾਜ ਵਿੱਦਿਅਕ ਸੰਸਥਾਵਾਂ ਵਲੋਂ ਸਵਰਗੀ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਤੇ ਸੈਕਟਰੀ, ਦੇਵ ਸਮਾਜ ਦੀ ਪਹਿਲੀ ਬਰਸੀ ਮੌਕੇ ਇਕ ਵਿਸ਼ੇਸ਼ ਸ਼ਰਧਾਂਜਲੀ ਸਭਾ ਦਾ ਆਯੋਜਨ ਕਾਲਜ ਸਥਿਤ Tਦੇਵ ਸਮਾਜ ਸਾਧਨਾ ਮੰਦਰUਵਿਖੇ ਕੀਤਾ ਗਿਆ | ਸਮਾਗਮ ਦੌਰਾਨ ਉਨ੍ਹਾਂ ਨੂੰ ਨਿੱਘੀ ਅਤੇ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਮੌਕੇ ਕਾਲਜ ਦੀ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੀ ਅਗਵਾਈ ਹੇਠ ਮੈਨੇਜਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਅਜੇ ਬੱਤਾ, ਸੈਕਟਰੀ ਡਾ. ਸੁਨੀਤਾ ਰੰਗਬੁਲਾ, ਪਿ੍ੰਸੀਪਲ ਡਾ. ਸੰਗੀਤਾ, ਪਿ੍ੰਸੀਪਲ ਡਾ. ਰਾਜਵਿੰਦਰ ਕੌਰ, ਮੈਡਮ ਪਿ੍ਤਪਾਲ ਕੌਰ, ਸਮੂਹ ਅਧਿਆਪਕਾਂ ਅਤੇ ਧਰਮ ਸੰਬੰਧੀਆਂ ਵਲੋਂ ਸਵਰਗੀ ਨਿਰਮਲ ਸਿੰਘ ਢਿੱਲੋਂ ਦੇ ਜੀਵਨ, ਸੇਵਾਵਾਂ ਅਤੇ ਉੱਚ ਆਦਰਸ਼ਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਬੁਲਾਰਿਆਂ ਨੇ ਕਿਹਾ ਕਿ ਨਿਰਮਲ ਸਿੰਘ ਢਿੱਲੋਂ ਦੇਵ ਸਮਾਜ ਪਰਿਵਾਰ ਦੀ ਇਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਮੂਹ ਜੀਵਨ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੇ ਉੱਚ ਆਦਰਸ਼ਾਂ, ਮਨੁੱਖਤਾ ਦੀ ਸੇਵਾ, ਸਿੱਖਿਆ ਦੇ ਪ੍ਰਸਾਰ ਅਤੇ ਨੈਤਿਕ ਮੁੱਲਾਂ ਦੀ ਸਥਾਪਨਾ ਲਈ ਸਮਰਪਿਤ ਕੀਤਾ | ਉਨ੍ਹਾਂ ਨੂੰ ਸਾਦਗੀ, ਅਨੁਸ਼ਾਸਨ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਪ੍ਰਤੀਕ ਕਰਾਰ ਦਿੰਦਿਆਂ ਵਕਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਨਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਰਹੱਦੀ ਇਲਾਕਿਆਂ ਵਿਚ ਸਿੱਖਿਆ ਦੀ ਜੋਤ ਜਗਾਉਣ ਲਈ ਅਹਿਮ ਯੋਗਦਾਨ ਦਿੱਤਾ | ਉਹ ਸਿਰਫ਼ ਦੂਰ-ਦਰਸ਼ੀ ਪ੍ਰਸ਼ਾਸਕ ਹੀ ਨਹੀਂ, ਸਗੋਂ ਇਕ ਪ੍ਰੇਰਣਾਦਾਇਕ ਮਾਰਗ ਦਰਸ਼ਕ ਵੀ ਸਨ, ਜੋ ਹਮੇਸ਼ਾ ਸੱਚ, ਵਿਗਿਆਨਕ ਸੋਚ ਅਤੇ ਨੈਤਿਕਤਾ ਦੇ ਮਾਰਗ 'ਤੇ ਚੱਲੇ | ਸਮਾਗਮ ਦੌਰਾਨ ਇਹ ਵੀ ਕਿਹਾ ਗਿਆ ਕਿ ਸਵ. ਨਿਰਮਲ ਸਿੰਘ ਢਿੱਲੋਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪੇ੍ਰਰਨਾ ਸਰੋਤ ਬਣਿਆ ਰਹੇਗਾ | ਮੌਜੂਦਾ ਸਮੇਂ ਡਾ. ਅਗਨੀਜ਼ ਢਿੱਲੋਂ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਦਿਆਂ ਭਗਵਾਨ ਦੇਵ ਆਤਮਾ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ 'ਚ ਬੇਨਿਯਮੀਆਂ ਦੇ ਦੋਸ਼, ਅਹੁਦੇਦਾਰਾਂ ਵਲੋਂ ਸਮੂਹਕ ਅਸਤੀਫ਼ੇ ਅਗਲੀ ਖ਼ਬਰ ਮਾਸਟਰ ਪਰਮਬੀਰ ਸਿੰਘ ਭੁੱਲਰ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24