09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਰਤ ਵਿਕਾਸ ਪ੍ਰੀਸ਼ਦ 'ਚ ਬੇਨਿਯਮੀਆਂ ਦੇ ਦੋਸ਼, ਅਹੁਦੇਦਾਰਾਂ ਵਲੋਂ ਸਮੂਹਕ ਅਸਤੀਫ਼ੇ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਜ਼ੀਰਾ, 8 ਮਈ (ਰਜਨੀਸ਼ ਕਥੂਰੀਆ)-ਨਿਯਮਾਂ ਨੂੰ ਛਿੱਕੇ ਟੰਗ ਕੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਚੁਣੇ ਗਏ ਅਹੁਦੇਦਾਰਾਂ ਤੋਂ ਬਾਅਦ ਸੁਲਗਾਈ ਸ਼ੁਰੂ ਹੋਈ ਬਗ਼ਾਵਤ ਦੀ ਚੰਗਿਆੜੀ ਨੇ ਉਸ ਸਮੇਂ ਭਾਂਬੜ ਦਾ ਰੂਪ ਧਾਰਨ ਕਰ ਲਿਆ | ਜਦੋਂ ਕੀਤੀ ਗਈ ਚੋਣ ਪ੍ਰਕਿਰਿਆ 'ਤੇ ਬੇਨਿਯਮੀਆਂ ਦੇ ਦੋਸ਼ ਲਗਾਉਂਦਿਆਂ 50 ਦੇ ਕਰੀਬ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਤੌਰ 'ਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ | ਇਹ ਫੈਸਲਾ ਸੁਖਦੇਵ ਸਿੰਘ ਬਿੱਟੂ ਵਿੱਜ, ਚਰਨਪ੍ਰੀਤ ਸਿੰਘ ਸੋਨੂੰ ਤੇ ਗੁਰਬਖ਼ਸ਼ ਸਿੰਘ ਵਿੱਜ ਦੀ ਅਗਵਾਈ ਹੇਠ ਹੋਈ | ਇਕ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ | ਜਿਸ ਵਿਚ ਹਾਜ਼ਰ ਮੈਂਬਰਾਂ ਨੇ ਸੰਸਥਾ ਵਿਚ ਪੈਦਾ ਹੋਈ ਸਥਿਤੀ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਬਿੱਟੂ ਵਿੱਜ,ਚਰਨਪ੍ਰੀਤ ਸਿੰਘ ਸੋਨੂੰ ਅਤੇ ਗੁਰਬਖ਼ਸ਼ ਸਿੰਘ ਵਿੱਜ ਨੇ ਸਾਂਝੇ ਤੌਰ ਤੇ ਦੱਸਿਆ ਕਿ 13 ਅਪ੍ਰੈਲ ਨੂੰ ਸਟੇਟ ਕਮੇਟੀ ਅਤੇ ਸਟੇਟ ਕਨਵੀਨਰ ਵਲੋਂ ਬਿਨਾਂ ਕਿਸੇ ਜਨਰਲ ਮੀਟਿੰਗ ਬੁਲਾਏ ਅਤੇ ਬਿਨਾਂ ਮੈਂਬਰਾਂ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਅਹੁਦੇਦਾਰਾਂ ਦੀ ਚੋਣ ਕਰ ਦਿੱਤੀ ਗਈ, ਜਿਸ ਨਾਲ ਸੰਸਥਾ ਦੇ ਅਸੂਲਾਂ ਅਤੇ ਲੋਕਤੰਤਰਿਕ ਮਰਯਾਦਾ ਦੀ ਉਲੰਘਣਾ ਹੋਈ | ਬਿੱਟੂ ਵਿੱਜ ਨੇ ਦੱਸਿਆ ਕਿ ਇਸ ਗੱਲ ਸਬੰਧੀ ਸਟੇਟ ਕਮੇਟੀ ਨੂੰ ਤੁਰੰਤ ਜਾਣੂ ਕਰਵਾਇਆ ਗਿਆ ਸੀ ਕਿਉਂਕਿ ਜ਼ਿਆਦਾਤਰ ਮੈਂਬਰਾਂ ਦੀ ਸਹਿਮਤੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਗਈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ 22 ਅਪ੍ਰੈਲ ਨੂੰ ਸਟੇਟ ਕਮੇਟੀ ਵਲੋਂ ਜ਼ੀਰਾ ਵਿਖੇ ਇਕ ਮੀਟਿੰਗ ਵੀ ਰੱਖੀ ਗਈ ਸੀ | ਜਿਸ ਵਿਚ ਸਟੇਟ ਪ੍ਰਧਾਨ ਮਨੋਜ ਮੌਂਗਾ, ਸੁਨੀਲ ਜੈਨ, ਰਾਜ ਕੁਮਾਰ ਵਾਟਸ, ਰਜਿੰਦਰ ਪੁਪਨੇਜਾ ਅਤੇ ਬੀ.ਐਲ. ਪਸਰੀਜਾ ਸਮੇਤ ਹੋਰ ਆਗੂ ਸ਼ਾਮਿਲ ਹੋਏ ਸਨ | ਇਸ ਮੀਟਿੰਗ ਦੌਰਾਨ ਸਟੇਟ ਕਮੇਟੀ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਚੋਣ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਦੁਬਾਰਾ ਕਰਵਾਇਆ ਜਾਵੇਗਾ ਤਾਂ ਜੋ ਸੰਸਥਾ ਵਿਚ ਪੈਦਾ ਹੋਈ ਗ਼ਲਤਫ਼ਹਿਮੀ ਦੂਰ ਕੀਤੀ ਜਾ ਸਕੇ ਅਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਵਾਂ ਢਾਂਚਾ ਤਿਆਰ ਕੀਤਾ ਜਾ ਸਕੇ | ਬਿੱਟੂ ਵਿੱਜ ਨੇ ਦੱਸਿਆ ਕਿ ਇਸ ਦੇ ਬਾਵਜੂਦ 6 ਮਈ ਨੂੰ ਇਕ ਗਰੁੱਪ ਮੈਸੇਜ ਰਾਹੀਂ ਸਟੇਟ ਕਮੇਟੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪਹਿਲਾਂ ਕੀਤੀ ਗਈ ਚੋਣ ਨੂੰ ਹੀ ਬਹਾਲ ਰੱਖਿਆ ਜਾਵੇਗਾ, ਜਿਸ ਨਾਲ ਮੈਂਬਰਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ | ਉਨ੍ਹਾਂ ਕਿਹਾ ਕਿ ਇਹ ਫੈਸਲਾ ਸੰਸਥਾ ਦੇ ਅਸੂਲਾਂ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ | ਅਹੁਦੇਦਾਰਾਂ ਨੇ ਕਿਹਾ ਕਿ ਬੇਨਿਯਮੀਆਂ ਨੂੰ ਬਰਦਾਸ਼ਤ ਕਰਨਾ ਸੰਭਵ ਨਹੀਂ ਇਸ ਲਈ ਉਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ | ਇਸ ਮੌਕੇ 'ਤੇ ਚਰਨਪ੍ਰੀਤ ਸਿੰਘ ਸੋਨੂੰ ਅਤੇ ਗੁਰਬਖ਼ਸ਼ ਸਿੰਘ ਵਿੱਜ ਨੇ ਵੀ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਇਕ ਰਾਸ਼ਟਰੀ ਪੱਧਰ ਦੀ ਸੰਸਥਾ ਹੈ | ਜਿਸ ਦਾ ਮਕਸਦ ਸਮਾਜ ਸੇਵਾ ਕਰਨਾ ਹੈ, ਪਰ ਅਜਿਹੀਆਂ ਗੈਰ-ਲੋਕਤੰਤਰਿਕ ਕਾਰਵਾਈਆਂ ਨਾਲ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਟੇਟ ਕਮੇਟੀ ਵਲੋਂ ਨਿਯਮਾਂ ਅਨੁਸਾਰ ਨਵੀਆਂ ਚੋਣਾਂ ਕਰਵਾਈ ਜਾਂਦੀ ਹੈ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ | ਅਸਤੀਫ਼ੇ ਦੇਣ ਵਾਲਿਆਂ ਵਿਚ ਸੁਖਦੇਵ ਸਿੰਘ ਬਿੱਟੂ ਵਿੱਜ, ਚਰਨਪ੍ਰੀਤ ਸਿੰਘ ਸੋਨੂੰ, ਗੁਰਬਖ਼ਸ਼ ਸਿੰਘ ਵਿੱਜ, ਪੁਸ਼ਪਿੰਦਰ ਸਿੰਘ ਹੈਪੀ , ਦੀਪਕ ਵਿੱਜ , ਵਿਜੈ ਕਪੂਰ , ਨਰੇਸ਼ ਕੁਮਾਰ ਬੱਲੀ, ਰਿਪਨ ਅਰੋੜਾ, ਨਰਿੰਦਰ ਸਿੰਘ ਲੈਕਚਰਾਰ , ਚਰਨਜੀਤ ਸਿੰਘ ਸਿੱਕੀ, ਮਨਮੋਹਨ ਗੁਜਰਾਲ , ਰਾਮ ਪ੍ਰਕਾਸ਼ ਰਿਟਾਇਰਡ ਐਸ.ਪੀ., ਐਨ ਕੇ ਨਾਰੰਗ, ਜਗਦੇਵ ਸ਼ਰਮਾ, ਸੰਜੀਵ ਸਚਦੇਵਾ, ਮਾਸਟਰ ਹਰਭਜਨ ਸਿੰਘ, ਅਨਿਲ ਕੁਮਾਰ ਕੁੱਕੜ, ਰਿੰਕੂ ਸਚਦੇਵਾ, ਸੁਭਾਸ਼ ਚੰਦਰ ਉੱਪਲ, ਰਾਜੇਸ਼ ਮੈਣੀ, ਸਤੀਸ਼ ਕੁਮਾਰ ਜੁਨੇਜਾ, ਅਮਨਦੀਪ ਨਾਰੰਗ, ਭੂਸ਼ਨ ਜੁਨੇਜਾ, ਸਤਿਨ ਬਾਂਸਲ, ਸੰਚਿਤ ਜੈਨ, ਸੁਮਿਤ ਨਰੂਲਾ, ਚਾਂਦ ਅਰੋੜਾ, ਹਾਕਮ ਸਿੰਘ, ਜਸਦੀਪ ਪਰਮਾਰ , ਅਮਨਦੀਪ ਛਾਬੜਾ, ਵਨੀਤਾ ਝਾਂਜੀ, ਨੱਨਾ , ਕਰਨ ਬਾਂਸਲ, ਦਰਸ਼ਨ ਸਿੰਘ ਮਿਗਲਾਨੀ, ਡਾ. ਹਰਦੀਪ ਸਿੰਘ, ਤਰਸੇਮ ਲਾਲ ਜੁਨੇਜਾ, ਐਡਵੋਕੇਟ ਲਖਵਿੰਦਰ ਸ਼ਰਮਾ, ਗਗਨ ਨਰੂਲਾ, ਸੋਮ ਪ੍ਰਕਾਸ਼ ਬਜਾਜ, ਪ੍ਰਦੀਪ ਸ਼ਰਮਾ, ਸੁਰਿੰਦਰ ਸ਼ਰਮਾ, ਗੁਰਚਰਨ ਸ਼ਰਮਾ, ਨਿਰਮਲ ਚੰਦ, ਰਕੇਸ਼ ਕੁਮਾਰ, ਡਾਕਟਰ ਗਗਨਦੀਪ ਗੁਪਤਾ, ਰਕੇਸ਼ ਸ਼ਰਮਾ ਅਤੇ ਹੋਰ ਕਈ ਮੈਂਬਰ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀ ਕੋਲੋਂ 3 ਕਿੱਲੋ ਹੋਰ ਹੈਰੋਇਨ ਬਰਾਮਦ ਅਗਲੀ ਖ਼ਬਰ ਨਿਰਮਲ ਸਿੰਘ ਢਿੱਲੋਂ ਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ
Ad Position 24