09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀ ਕੋਲੋਂ 3 ਕਿੱਲੋ ਹੋਰ ਹੈਰੋਇਨ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਮਮਦੋਟ 8 ਮਈ (ਰਾਜਿੰਦਰ ਸਿੰਘ ਹਾਂਡਾ)-ਥਾਣਾ ਮਮਦੋਟ ਦੀ ਪੁਲਿਸ ਵਲੋਂ ਪਿਛਲੇ ਦਿਨੀ 104 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਗਏ ਵਿਅਕਤੀ ਦਾ ਰਿਮਾਂਡ ਲੈ ਕੇ ਕੀਤੀ ਗਈ ਪੁੱਛਗਿੱਛ ਦੌਰਾਨ 3 ਕਿੱਲੋ 7 ਗ੍ਰਾਮ ਹੋਰ ਹੈਰੋਇਨ ਬਰਾਮਦ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਚਮੇਲੀ ਅਤੇ ਸਬ ਇੰਸਪੈਕਟਰ ਦੀਪਕ ਨੇ ਦੱਸਿਆਂ ਕਿ ਭੋਲਾ ਸ਼ਾਹ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬਸਤੀ ਮੋਹਰ ਸਿੰਘ 3 ਮਈ ਨੂੰ 104 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ | ਜਿਸ ਨੰੂ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਦਾਣਾ ਮੰਡੀ ਮਮਦੋਟ ਦੇ ਨਾਲ ਜਾਂਦੇ ਰਸਤੇ ਵਾਲੇ ਇਲਾਕੇ ਵਿਚ ਹੋਰ ਹੈਰੋਇਨ ਛੁਪਾਈ ਹੋਣ ਸਬੰਧੀ ਦੱਸਿਆ ਜਿਸਤੋਂ ਬਾਅਦ ਉਸ ਨੰੂ ਨਾਲ ਲਿਜਾ ਕੇ ਹੈਰੋਇਨ ਬਰਾਮਦ ਕੀਤੀ ਗਈ | ਜਿਸ ਦਾ ਵਜ਼ਨ 3 ਕਿੱਲੋ 7 ਗ੍ਰਾਮ ਪਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ 'ਟਿਕਾਊ ਖੇਤੀ ਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸੰਮੇਲਨ' ਦੌਰਾਨ ਜ਼ਿਲ੍ਹੇ ਦੇ 10 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ 'ਚ ਬੇਨਿਯਮੀਆਂ ਦੇ ਦੋਸ਼, ਅਹੁਦੇਦਾਰਾਂ ਵਲੋਂ ਸਮੂਹਕ ਅਸਤੀਫ਼ੇ
Ad Position 24