12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦੁੱਧ ਦੇ ਵਾਜਬ ਭਾਅ ਨਾ ਮਿਲਣ ਕਰਕੇ ਡੇਅਰੀ ਧੰਦਾ ਬਰਬਾਦੀ ਦੇ ਕੰਢੇ

Ad Position 21
No active advertisement
ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਦੋਧੀ ਯੂਨੀਅਨ ਅਤੇ ਸਮੂਹ ਡੇਅਰੀ ਪਾਲਕਾਂ ਵਲੋਂ ਸਾਂਝੇ ਤੌਰ 'ਤੇ ਡੈਪੂਟੇਸ਼ਨ ਨੇ ਦੁੱਧ ਦੇ ਵਾਜਬ ਭਾਅ ਨਾ ਮਿਲਣ ਅਤੇ ਨਿੱਜੀ ਡੇਅਰੀ ਪਲਾਂਟਾਂ ਵਲੋਂ ਲੁੱਟ-ਖਸੁੱਟ ਕਰਨ ਦੇ ਵਿਰੋਧ ਵਿਚ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਡੇਅਰੀ ਧੰਦਾ ਲਗਾਤਾਰ ਘਾਟੇ ਵਿਚ ਜਾ ਰਿਹਾ ਹੈ | ਅੱਜ ਦੇ ਡੈਪੂਟੇਸ਼ਨ ਮਿਲਣ ਤੇ ਕਿਸਾਨਾਂ ਦੀਆਂ ਮੁੱਖ ਮੰਗ ਕੀਤੀ ਕਿ ਦੁੱਧ ਦਾ ਘੱਟੋ-ਘੱਟ ਖ਼ਰੀਦ ਮੁੱਲ ਤੁਰੰਤ 10 ਰੁਪਏ ਵਧਾ ਕੇ 55-58 ਰੁਪਏ ਪ੍ਰਤੀ ਲੀਟਰ ਕੀਤਾ ਜਾਵੇ | ਨਿੱਜੀ ਡੇਅਰੀ ਪਲਾਂਟਾਂ ਅਤੇ ਦੁੱਧ ਖ਼ਰੀਦਣ ਵਾਲੇ ਵਪਾਰੀਆਂ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਕਿਸਾਨ ਨੂੰ ਤੈਅ ਰੇਟ ਤੋਂ ਘੱਟ ਭਾਅ ਨਾ ਦੇਣ | ਪਸ਼ੂ ਖ਼ੁਰਾਕ, ਤੂੜੀ, ਦਵਾਈਆਂ 'ਤੇ ਸਰਕਾਰ ਵਲੋਂ ਸਬਸਿਡੀ ਦਿੱਤੀ ਜਾਵੇ ਤਾਂ ਜੋ ਡੇਅਰੀ ਧੰਦਾ ਬੱਚ ਸਕੇ | ਦੋਧੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਸੋਨੂੰ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਰਹਿੰਦਿਆਂ ਇਹ ਮੰਗਾਂ ਨਾ ਮੰਨੀਆਂ ਤਾਂ ਡੇਅਰੀ ਧੰਦਾ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਅਤੇ ਹਜ਼ਾਰਾਂ ਪਸ਼ੂ ਪਾਲਕ ਬਰਬਾਦ ਹੋ ਜਾਣਗੇ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ, ਲਖਵਿੰਦਰ ਸਿੰਘ ਸਾਬਕਾ ਸਰਪੰਚ ਸੁਰਸਿੰਘ ਵਾਲਾ, ਗੁਰਸੇਵਕ ਸਿੰਘ ਸੁਰਸਿੰਘ ਵਾਲਾ, ਮਹਿੰਦਰ ਸਿੰਘ ਸੁਰਸਿੰਘ ਵਾਲਾ, ਅਮਰੀਕ ਸਿੰਘ ਮਹਿਮਾ, ਸਤਨਾਮ ਸਿੰਘ ਮਹਿਮਾ, ਜੱਗਾ ਗ਼ੁਲਾਮੀ ਵਾਲਾ, ਸਿਮਰਨਜੀਤ ਸਿੰਘ ਝੋਕ ਹਰੀਹਰ, ਡੇਅਰੀ ਪਸ਼ੂ ਪਾਲਕ ਨਰਿੰਦਰ ਸਿੰਘ, ਦਲਜੀਤ ਸਿੰਘ ਨਿਆਜ਼ੀਆ, ਨਿਰਮਲ ਸਿੰਘ ਫ਼ਿਰੋਜ਼ਪੁਰ, ਮਹਿਰ ਸਿੰਘ, ਜਗਦੀਪ ਸਿੰਘ, ਲਖਵਿੰਦਰ ਸਿੰਘ, ਮਹਿਲ ਸਿੰਘ, ਗੁਰਬਖ਼ਸ਼ ਸਿੰਘ ਬਾਜੀਦਪੁਰ, ਨਛੱਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵਿਚ 'ਸਟਾਰਟ ਅੱਪ ਇੰਡੀਆ ਤੇਜਸ ਵਰਕਸ਼ਾਪ' ਦਾ ਸਫਲ ਆਯੋਜਨ ਅਗਲੀ ਖ਼ਬਰ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24