12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵਿਚ 'ਸਟਾਰਟ ਅੱਪ ਇੰਡੀਆ ਤੇਜਸ ਵਰਕਸ਼ਾਪ' ਦਾ ਸਫਲ ਆਯੋਜਨ

Ad Position 21
No active advertisement
ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (ਡੀ.ਪੀ.ਆਈ.ਆਈ.ਟੀ) ਦੀ ਪ੍ਰਮੁੱਖ ਪਹਿਲਕਦਮੀ 'ਸਟਾਰਟ ਅੱਪ ਇੰਡੀਆ ਤੇਜਸ ਵਰਕਸ਼ਾਪ ਅਤੇ ਪ੍ਰਦਰਸ਼ਨੀ' ਦਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਸਟਾਰਟ ਅੱਪ ਪੰਜਾਬ, ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰੋ.ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਹਿਮਾਂਸ਼ੂ ਕਾਦਿਆਨੀ ਆਈ.ਏ.ਐਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪ੍ਰੋਗਰਾਮ ਦੇ ਸੁਚਾਰੂ ਪ੍ਰਬੰਧ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਸੁਖਰਾਜ ਸਿੰਘ ਵਿਰਕ ਵਲੋਂ ਨਿਭਾਈ ਗਈ | ਵਰਕਸ਼ਾਪ ਅਤੇ ਪ੍ਰਦਰਸ਼ਨੀ ਵਿਚ ਲਗਭਗ 200 ਵਿਦਿਆਰਥੀਆਂ, ਉੱਭਰਦੇ ਉੱਦਮੀਆਂ ਅਤੇ ਸਟਾਰਟ ਅੱਪ ਸੰਸਥਾਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰੋਬੋਟਿਕਸ ਅਤੇ ਨਵੀਨਤਾਕਾਰੀ ਐਪਲੀਕੇਸ਼ਨਾਂ 'ਤੇ ਆਧਾਰਿਤ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਨੌਜਵਾਨਾਂ ਦੀ ਸਿਰਜਣਾਤਮਿਕ ਸੋਚ ਅਤੇ ਤਕਨੀਕੀ ਰੁਚੀ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦੌਰਾਨ ਸਟਾਰਟ ਅੱਪ ਪ੍ਰਦਰਸ਼ਨੀ, ਨੈੱਟਵਰਕਿੰਗ ਸੈਸ਼ਨ ਅਤੇ ਉਦਮਤਾ, ਨਵੀਨਤਾ ਅਤੇ ਸਟਾਰਟ ਅੱਪ ਈਕੋਸਿਸਟਮ ਦੇ ਵਿਕਾਸ ਨਾਲ ਸਬੰਧਿਤ ਮਾਹਿਰਾਂ ਦੇ ਵਿਸ਼ੇਸ਼ ਸੈਸ਼ਨ ਕਰਵਾਏ ਗਏ | ਰਿਤਵਿਕ ਮਲਹੋਤਰਾ ਅਤੇ ਰੋਹਨ ਸਚਦੇਵਾ ਨੇ ਸਟਾਰਟ ਅੱਪ ਇੰਡੀਆ ਦੀਆਂ ਸਕੀਮਾਂ, ਡੀ.ਪੀ.ਆਈ.ਆਈ.ਟੀ ਮਾਨਤਾ ਪ੍ਰਕਿਰਿਆ ਅਤੇ ਸਰਕਾਰੀ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜੈਇਤਾ ਘੋਸ਼ ਅਤੇ ਜੈਸਮੀਨ ਕੌਰ ਨੇ 'ਇਕ ਜ਼ਿਲ੍ਹਾ ਇਕ ਉਤਪਾਦ' ਪਹਿਲਕਦਮੀ ਸਬੰਧੀ ਸੈਸ਼ਨ ਦੌਰਾਨ ਸਥਾਨਕ ਉਤਪਾਦਾਂ ਦੀ ਬ੍ਰਾਂਡਿੰਗ, ਵੈਲਯੂ ਚੇਨ ਅਤੇ ਮਾਰਕੀਟਿੰਗ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ | ਸੌਰਭ ਜੈਨ ਨੇ ਡਿਜੀਟਲ ਨਵੀਨਤਾ ਅਤੇ ਉਦਮਤਾ ਦੇ ਮੌਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਅਮਰਪਾਲ ਸਿੰਘ ਵਾਲੀਆ ਨੇ 'ਸਟਾਰਟ ਅੱਪ ਪੰਜਾਬ' ਅਧੀਨ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਬਿਪੁਲ ਕਨ੍ਹਈਆ ਨੇ ਮਹਿਲਾ ਉਦਮਤਾ ਅਤੇ ਨਵੀਨਤਾ ਰਾਹੀਂ ਵਿਕਾਸ ਦੀ ਮਹੱਤਤਾ ਉਭਾਰੀ | ਵਰਕਸ਼ਾਪ ਨੌਜਵਾਨਾਂ ਵਿਚ ਸਟਾਰਟ ਅੱਪ ਸਭਿਆਚਾਰ ਅਤੇ ਉਦਮਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋਈ | ਸਟਾਰਟ ਅੱਪ ਪੰਜਾਬ, ਓ.ਡੀ.ਓ.ਪੀ, ਪੇਟੀਐਮ ਅਤੇ ਵੂਮੈਨੋਵੇਟਰ ਸਮੇਤ ਵੱਖ-ਵੱਖ ਸਹਿਯੋਗੀ ਸੰਸਥਾਵਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਮਾਂ ਦੇ ਪਿਆਰ ਨੂੰ ਸਮਰਪਿਤ ''ਮਾਤਾ ਦਿਵਸ'' ਸਮਾਗਮ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦੁੱਧ ਦੇ ਵਾਜਬ ਭਾਅ ਨਾ ਮਿਲਣ ਕਰਕੇ ਡੇਅਰੀ ਧੰਦਾ ਬਰਬਾਦੀ ਦੇ ਕੰਢੇ
Ad Position 24