12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਗਰ ਪੰਚਾਇਤ ਵਲੋਂ 5 ਸਾਲਾਂ ਦਾ ਕਾਰਜਕਾਲ ਪੂਰਾ ਹੋਣ 'ਤੇ ਕੌਂਸਲਰਾਂ ਨੂੰ ਦਿੱਤੀ ਰਸਮੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 10-05-2026
ਮੁਦਕੀ, 9 ਮਈ (ਭਾਰਤ ਭੂਸ਼ਨ ਅਗਰਵਾਲ)-ਨਗਰ ਪੰਚਾਇਤ ਮੱਦਕੀ ਦੇ ਕਾਰਜਕਾਲ ਪੂਰਾ ਹੋਣ 'ਤੇ ਇਕ ਵਿਸ਼ੇਸ਼ ਵਿਦਾਇਗੀ ਪਾਰਟੀ ਰੱਖੀ ਗਈ, ਜਿੱਥੇ ਪ੍ਰਧਾਨ ਗੁਰਜੀਤ ਕੌਰ ਨੇ ਕਸਬੇ ਅੰਦਰ ਕਰਵਾਏ ਗਏ ਪ੍ਰਮੁੱਖ ਵਿਕਾਸ ਪੋ੍ਰਜੈਕਟਾਂ ਦਾ ਵੇਰਵਾ ਸਾਂਝਾ ਕੀਤਾ | ਇਸ ਦੌਰਾਨ ਨਗਰ ਪੰਚਾਇਤ ਮੁਦਕੀ ਦਾ 5 ਸਾਲਾਂ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋਣ 'ਤੇ ਕੌਂਸਲਰਾਂ ਨੂੰ ਰਸਮੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ | ਪ੍ਰਧਾਨ ਗੁਰਜੀਤ ਕੌਰ ਧਰਮ-ਪਤਨੀ ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ ਨੇ 2021 ਤੋਂ 2026 ਤੱਕ ਦੇ ਕਾਰਜਕਾਲ ਦੌਰਾਨ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦੀਪ ਕੁਮਾਰ ਨੇ ਨਗਰ ਪੰਚਾਇਤ ਦੇ 5 ਸਾਲਾ ਕਾਰਜਕਾਲ ਸਫਲਤਾਪੂਰਵਕ ਪੂਰੇ ਹੋਣ 'ਤੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ, ਨਰਿੰਦਰਪਾਲ ਕੌਰ ਭੁੱਚੋ ਕਾ ਮੀਤ ਪ੍ਰਧਾਨ, ਸਾਬਕਾ ਮੀਤ ਪ੍ਰਧਾਨ ਜਗਸੀਰ ਸਿੰਘ, ਸੁਖਵਿੰਦਰ ਸਿੰਘ ਕਾਕਾ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਘਾਲੀ, ਛਿੰਦਰ ਸਿੰਘ ਐਮ.ਸੀ., ਸੁਖਦੇਵ ਸਿੰਘ ਬਾਬਾ, ਮਹਿੰਦਰ ਸਾਬਕਾ ਵਾਈਸ ਪ੍ਰਧਾਨ, ਨਿਮਰਤ ਸਿੰਘ ਭੁੱਚੋ ਕਾ, ਅਸ਼ੋਕ ਕੁਮਾਰ ਜੇ.ਏ., ਜਤਿੰਦਰ ਸਿੰਘ ਕਲਰਕ, ਬਰਜਿੰਦਰ ਸਿੰਘ, ਸੁਭਾਸ਼ ਚੰਦਰ ਜੇ.ਏ., ਵਰਿੰਦਰ ਸਿੰਘ ਸੇਵਾਦਾਰ, ਅਸ਼ੋਕ ਕੁਮਾਰ, ਦਵਿੰਦਰ ਸਿੰਘ ਕੰਪਿਊਟਰ ਅਪਰੇਟਰ, ਲਖਵਿੰਦਰ ਕੌਰ, ਰੈਪੀ ਕੌਰ, ਮਨਤਾਰ ਸਿੰਘ, ਰੌਸ਼ਨ ਲਾਲ, ਪ੍ਰਵੀਨ ਕੌਰ, ਸੇਵਕ ਸਿੰਘ, ਸਰਬਜੀਤ ਕੌਰ, ਦਵਿੰਦਰ ਸਿੰਘ, ਜੰਗੀਰ ਸਿੰਘ, ਮਹਿੰਦਰ ਸਿੰਘ, ਸੁਖਵੀਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਆਪ੍ਰੇਟਿਵ ਸੋਸਾਇਟੀ ਜ਼ੀਰਾ ਦੇ ਦਫ਼ਤਰ ਅੱਗੇ ਰੋਸ ਧਰਨਾ ਭਲਕੇ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਸਮਾਪਤ
Ad Position 24