12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਫ਼ਿਰੋਜ਼ਪੁਰ ਪੁਲਿਸ ਨੇ ਪ੍ਰਾਪਰਟੀ ਡੀਲਰ 'ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ ਸੁਲਝਾਇਆ, 5 ਦੋਸ਼ੀ ਕੀਤੇ ਕਾਬੂ <br/>

Ad Position 21
No active advertisement
ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ, ਨਾਲ ਡੀ.ਐੱਸ.ਪੀ ਕਰਨ ਸ਼ਰਮਾ ਅਤੇ ਹੋਰ | ਤਸਵੀਰ-ਗੁਰਿੰਦਰ ਸਿੰਘ <br/> 13-05-2026
ਫ਼ਿਰੋਜ਼ਪੁਰ, 12 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਨੇ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪਿੰਡ ਪੀਰ ਅਹਿਮਦ ਖਾਂ ਵਿਖੇ ਪ੍ਰਾਪਰਟੀ ਡੀਲਰ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੰਜ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਪੈੱ੍ਰਸ ਕਾਨਫ਼ਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 4 ਮਈ 2026 ਨੂੰ ਪ੍ਰਾਪਰਟੀ ਐਡਵਾਈਜ਼ਰ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਪੀਰ ਅਹਿਮਦ ਖਾਂ 'ਤੇ ਉਸ ਦੇ ਦਫ਼ਤਰ ਵਿਚ ਜਾਨਲੇਵਾ ਹਮਲਾ ਕੀਤਾ ਗਿਆ ਸੀ | ਇਸ ਸਬੰਧੀ ਰਣਜੀਤ ਸਿੰਘ ਦੇ ਪਿਤਾ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸ਼ੁਰੂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਰਣਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਨੇ ਭਾਈਵਾਲੀ ਵਿਚ ਡਾਇਮੰਡ ਇਨਕਲੇਵ ਕਾਲੋਨੀ ਕੱਟੀ ਹੋਈ ਸੀ | ਕਾਲੋਨੀ ਵਿਚ ਦੋ ਕਿੱਲੇ ਜ਼ਮੀਨ ਰਣਜੀਤ ਸਿੰਘ ਦੀ ਅਤੇ ਇਕ ਕਿੱਲਾ ਜ਼ਮੀਨ ਆਕਾਸ਼ਦੀਪ ਸਿੰਘ ਦੀ ਸੀ | ਦੋਵਾਂ ਵਿਚਕਾਰ ਜ਼ਮੀਨ ਦੇ ਲੈਣ-ਦੇਣ ਨੂੰ ਲੈ ਕੇ ਕਰੀਬ 1 ਕਰੋੜ 45 ਲੱਖ ਰੁਪਏ ਦਾ ਵਿਵਾਦ ਚੱਲ ਰਿਹਾ ਸੀ | ਪੁਲਿਸ ਮੁਤਾਬਿਕ ਆਕਾਸ਼ਦੀਪ ਸਿੰਘ ਨੇ ਕਰੀਬ 20 ਲੱਖ ਰੁਪਏ ਅਦਾ ਕੀਤੇ ਸਨ, ਜਦਕਿ ਬਾਕੀ ਰਕਮ ਦੇਣ ਤੋਂ ਕਤਰਾ ਰਿਹਾ ਸੀ | ਐੱਸ.ਐੱਸ.ਪੀ ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਆਕਾਸ਼ਦੀਪ ਸਿੰਘ ਨੇ ਆਪਣੇ ਸੀਰੀ ਸੁਖਚੈਨ ਸਿੰਘ ਉਰਫ਼ ਸ਼ੇਰਾ ਨਾਲ ਮਿਲ ਕੇ ਰਣਜੀਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ, ਹੋਰ ਸਾਥੀਆਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਲਾਲਚ ਦੇ ਕੇ ਹਮਲੇ ਵਿਚ ਸ਼ਾਮਲ ਕੀਤਾ ਗਿਆ | ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕੁੱਲ 6 ਦੋਸ਼ੀਆਂ ਵਿਚੋਂ ਆਕਾਸ਼ਦੀਪ ਸਿੰਘ ਆਕਾਸ਼ ਪੁੱਤਰ ਅੰਗਰੇਜ਼ ਸਿੰਘ ਵਾਸੀ ਬ੍ਰਹਮ ਨਗਰੀ, ਫ਼ਿਰੋਜਪੁਰ ਸ਼ਹਿਰ, ਸੁਖਚੈਨ ਸਿੰਘ ਉਰਫ਼ ਸ਼ੇਰਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਾਡਲ ਗ੍ਰਾਮ ਸਤੀਏ ਵਾਲਾ ਫ਼ਿਰੋਜ਼ਪੁਰ, ਚੰਨਾ ਉਰਫ਼ ਬਿੱਲਾ ਉਰਫ਼ ਮੋਟਾ ਪੁੱਤਰ ਲਾਜਰ ਵਾਸੀ ਪੀਰਾਂ ਵਾਲਾ, ਕੈਨਾਲ ਕਾਲੋਨੀ, ਥਾਣਾ ਸਦਰ ਫ਼ਿਰੋਜ਼ਪੁਰ, ਆਕਾਸ਼ ਉਰਫ਼ ਬੱਬਾ ਪੁੱਤਰ ਨਛੱਤਰ ਵਾਸੀ ਮਹਿਮਾ, ਥਾਣਾ ਲੱਖੋ ਕੇ ਬਹਿਰਾਮ ਅਤੇ ਜੋਰਾ ਪੁੱਤਰ ਜੋਗਿੰਦਰ (23 ਸਾਲ) ਵਾਸੀ ਅਟਾਰੀ, ਥਾਣਾ ਆਰਿਫ਼ ਕੇ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਕ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਦੋਸ਼ੀਆਂ ਕੋਲੋਂ 2 ਕਾਪੇ, 1 ਕਿਰਚ, 1 ਗਰਾਈਾਡ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਦਿਹਾਤੀ ਕਰਨ ਸ਼ਰਮਾ, ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਮਦੋਟ ਦੀ ਚੋਣ ਟਲੀ-ਰਾਜ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿਚ ਨਗਰ ਪੰਚਾਇਤ ਮਮਦੋਟ ਨਹੀਂ ਸ਼... ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ (ਡੱਲੇਵਾਲ) ਦੇ ਜ਼ਿਲ੍ਹਾ ਆਗੂਆਂ ਵਲੋਂ ਲੈਂਡ ਮਾਰਟਗੇਜ ਬੈਂਕ ਬਾਹਰ ਰੋਸ ਪ੍ਰਦਰਸ਼ਨ <br/>
Ad Position 24