ਜ਼ੀਰਾ, 13 ਮਈ (ਪ੍ਰਤਾਪ ਸਿੰਘ ਹੀਰਾ)-ਸ੍ਰੀ ਸੱਚਖੰਡ ਹਜ਼ੂਰ ਸਾਹਿਬ ਯਾਤਰਾ ਸੇਵਾ ਸੋਸਾਇਟੀ ਰਜਿ ਜ਼ੀਰਾ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਗੁਰੂ ਘਰ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਪੱਖਿਆਂ ਦੀ ਸੇਵਾ ਇਕੱਠੀ ਕਰਨ ਸਬੰਧੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਪ੍ਰਦੀਪ ਸਿੰਘ ਰਾਜੂ ,ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ , ਬਾਜ਼ ਸਿੰਘ ਬੱਢਾ, ਮੁਖ਼ਤਿਆਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਲੰਗਰ ਸਾਹਿਬ ਦੇ ਬਾਬਾ ਬਲਵਿੰਦਰ ਸਿੰਘ ਵਲੋਂ ਦਿੱਤੇ ਗਏ ਬਚਨਾਂ ਤਹਿਤ ਇਸ ਵਾਰ 1600 ਪੱਖਿਆਂ ਦੀ ਸੇਵਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਜ਼ੂਰ ਸਾਹਿਬ ਭੇਜੀ ਜਾ ਰਹੀ ਹੈ | ਜਿਸ ਨੂੰ 21 ਜੂਨ ਨੂੰ ਜ਼ੀਰਾ ਤੋਂ ਰਵਾਨਾ ਕੀਤਾ ਜਾਵੇਗਾ | ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੱਖਿਆਂ ਦੀ ਸੇਵਾ ਲਈ ਵੱਧ ਤੋਂ ਵੱਧ ਸੁਸਾਇਟੀ ਨਾਲ ਸਹਿਯੋਗ ਕਰਨ | ਇਸ ਮੌਕੇ ਉਹਨਾਂ ਦੇ ਨਾਲ ਗਿਆਨ ਸਿੰਘ, ਬਲਸ਼ਿੰਦਰ ਸਿੰਘ, ਚੇਅਰਮੈਨ ਹਰਿੰਦਰ ਸਿੰਘ ਰਾਜੂ, ਪ੍ਰਤਾਪ ਸਿੰਘ ਠੇਕੇਦਾਰ, ਦਲਜੀਤ ਸਿੰਘ ਬੰਬੇਵਾਲੇ, ਗੁਲਵਿੰਦਰ ਸਿੰਘ ਭਾਊ, ਦਵਿੰਦਰ ਸਿੰਘ ਨਿਵਾਦਾ, ਜਗਬੀਰ ਸਿੰਘ, ਤਜਿੰਦਰ ਸਿੰਘ ਸ਼ਨੀ, ਸੁਰਜੀਤ ਸਿੰਘ ਗੋਰਾ ਆਦਿ ਮੈਂਬਰ ਹਾਜ਼ਰ ਸਨ |