ਗੋਲੂ ਕਾ ਮੋੜ, 14 ਮਈ (ਸੁਰਿੰਦਰ ਸਿੰਘ ਪਪਨੇਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਡੀ.ਸੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਤਿਲਕ ਰਾਜ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਰਕੇਸ਼ ਰਾਣੀ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਡੀ.ਸੀ.ਐਮ. ਪਬਲਿਕ ਸੀਨੀਅਰ ਸੈਕੰਡਰੀ (ਗੋਲੂ ਕਾ ਮੋੜ) ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ | ਜਿਸ ਵਿਚ ਵਿਦਿਆਰਥੀ ਸਾਜਨ ਕੰਬੋਜ ਨੇ 96.8 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਵਿਚੋਂ 17ਵਾਂ ਰੈਂਕ ਹਾਸਿਲ ਕੀਤਾ ਹੈ , ਇਸ ਤੋਂ ਇਲਾਵਾ ਵਿਦਿਆਰਥੀ ਕਿ੍ਤਿਕਾ ਰਾਣੀ 96.4%, ਸੋਨੀਆ 95%, ਸੰਦੀਪ ਸਿੰਘ 92%, ਨਵਨੀਸ਼ ਕੰਬੋਜ 92%, ਗੌਤਮ ਕੰਬੋਜ 91%, ਦਾਮਿਨੀ 91% ਅੰਕ ਆਰਟਸ ਵਿਚ ਅਤੇ ਛਵੀ ਵੋਹਰਾ 94%, ਕਿਰਤੀ 94%, ਅੰਸ਼ਨੂਰ ਸਿੰਘ 91%, ਈਸ਼ਾ 90% ਨੇ ਸਾਇੰਸ ਗਰੁੱਪ ਵਿਚ ਅੰਕ ਪ੍ਰਾਪਤ ਕੀਤੇ ਹਨ | ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅੱਗੇ ਪੜਾਈ ਵਿਚ ਬੁਲੰਦੀਆਂ ਛੂਹਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ | ਇਸ ਮੌਕੇ ਅਧਿਆਪਕ ਗੁਰਪ੍ਰੀਤ ਸਿੰਘ, ਰਾਜਨ ਬਿੰਦਰਾ ,ਰਜਵੰਤ ਕੌਰ, ਪਰਮਜੀਤ ਕੌਰ, ਸੁਮਨਦੀਪ ਕੌਰ, ਨੀਤੂ ਬਾਲਾ, ਮਮਤਾ ਰਾਣੀ, ਗੁਰਨੀਲ ਕੌਰ, ਮਨਦੀਪ ਕੌਰ, ਪਰਵਿੰਦਰ ਕੌਰ, ਨਰਿੰਦਰ ਕੌਰ, ਆਸ਼ਾ ਰਾਣੀ, ਹਾਜ਼ਰ ਸਨ |