18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੈਰੋਇਨ ਦਾ ਸੇਵਨ ਕਰਦੇ 2 ਕਾਬੂ

Ad Position 21
No active advertisement
ਅਜੀਤ ਡੈਸਕ 15-05-2026
ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਹੈਰੋਇਨ ਦਾ ਸੇਵਨ ਕਰ ਰਹੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਗਵਾਨ ਚੰਦ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਸਮੇਤ ਨੇੜੇ ਪਾਣੀ ਵਾਲੀ ਡਿੱਗੀ ਅੰਨ੍ਹੀ ਦਿੱਲੀ ਫ਼ਾਜ਼ਿਲਕਾ ਨੇੜੇ ਮੌਜੂਦ ਸਨ ਤਾਂ ਉੱਥੇ ਮਨੀਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁੰਬੇਕੇ ਫ਼ਾਜ਼ਿਲਕਾ ਅਤੇ ਅਰਜੁਨ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਗਲੀ ਨੰਬਰ 2 ਧੋਬੀ ਘਾਟ ਫ਼ਾਜ਼ਿਲਕਾ ਸਿਲਵਰ ਪੰਨੀ ਨਾਲ ਹੈਰੋਇਨ ਦਾ ਸੇਵਨ ਕਰ ਰਹੇ ਸਨ | ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਮੌਕੇ ਤੋਂ ਸਿਲਵਰ ਪੰਨੀ ਹੈਰੋਇਨ ਅਲੂਦ, 1 ਲਾਈਟਰ ਅਤੇ 10 ਰੁਪਏ ਦਾ ਪਾਈਪ ਬਣਿਆ ਕਰੰਸੀ ਨੋਟ ਬਰਾਮਦ ਕੀਤਾ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਕੂਲ ਮਿਹਰ ਸਿੰਘ ਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਡੀ.ਸੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24