17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ, ਜ਼ੀਰਾ ਦਾ +2 ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 15-05-2026
ਜ਼ੀਰਾ, 14 ਮਈ (ਰਜਨੀਸ਼ ਕਥੂਰੀਆ)-ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਦੇ ਸੀ.ਬੀ.ਐਸ.ਈ. ਦਾ +2 ਦਾ ਇਸ ਵਾਰ ਵੀ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਟਰੀਮਾਂ ਵਿਚ ਪ੍ਰਾਪਤ ਕੀਤੇ ਗਏ ਸ਼ਾਨਦਾਰ ਅੰਕਾਂ ਦੇ ਕਾਰਨ ਅਧਿਆਪਕ ਵਰਗ ਅਤੇ ਮਾਪਿਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ | ਨਤੀਜੇ ਐਲਾਨ ਹੋਣ ਤੋਂ ਬਾਅਦ ਸਕੂਲ ਪ੍ਰਾਂਗਣ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ | ਕਾਮਰਸ ਸਟਰੀਮ ਵਿਚ ਅਭਿਸ਼ੇਖ ਅਰੋੜਾ ਪੁੱਤਰ ਅਸ਼ੋਕ ਕੁਮਾਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸੁਖਮਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਨੇ 95.2 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਮੁਸਕਾਨ ਸੇਠੀ ਪੁੱਤਰੀ ਵੀਰ ਭਾਨ ਸੇਠੀ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਮੈਡੀਕਲ ਸਟਰੀਮ ਵਿਚ ਕਾਰਤਿਕੇ ਪੁੱਤਰ ਸ਼ਿਵ ਕੁਮਾਰ ਨੇ 90.2 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦਕਿ ਮੁਸਕਾਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਨੇ 87.6 ਫ਼ੀਸਦੀ ਅਤੇ ਖੁਸ਼ਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਨੇ 84 ਫ਼ੀਸਦੀ ਅੰਕ ਹਾਸਲ ਕੀਤੇ | ਨਾਨ-ਮੈਡੀਕਲ ਸਟਰੀਮ ਵਿਚ ਸੰਜਨਾ ਪੁੱਤਰੀ ਸੰਜੀਵ ਕੁਮਾਰ ਨੇ 80.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਸਕਸ਼ਮ ਬਾਂਸਲ ਪੁੱਤਰ ਕਿ੍ਸ਼ਨ ਕੁਮਾਰ ਬੰਸਲ ਨੇ 76.6 ਫ਼ੀਸਦੀ ਅਤੇ ਰਣਜੀਤ ਸਿੰਘ ਪੁੱਤਰ ਸੁਚਾ ਸਿੰਘ ਨੇ 63.8 ਫ਼ੀਸਦੀ ਅੰਕ ਪ੍ਰਾਪਤ ਕੀਤੇ | ਹਿਊਮੈਨਿਟੀਜ਼ ਸਟਰੀਮ ਵਿਚ ਗੁਰਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ ਨੇ 63 ਫ਼ੀਸਦੀ ਅੰਕਾਂ ਨਾਲ ਆਪਣਾ ਨਾਮ ਦਰਜ ਕਰਵਾਇਆ | ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਮੈਡਮ ਅਰਚਨਾ ਜੈਨ, ਪਿ੍ੰਸੀਪਲ ਮੈਡਮ ਕਿਰਨ ਅਗਰਵਾਲ, ਪਿ੍ੰਸੀਪਲ ਡਾ. ਸ਼ਾਲੂ ਸੂਦ ਅਤੇ ਇੰਚਾਰਜ ਮੈਡਮ ਪਰਮਜੀਤ ਕੌਰ ਨੇ ਇਸ ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ 'ਚ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਜਿੰਦੂ
Ad Position 24