ਖੋਸਾ ਦਲ ਸਿੰਘ, 14 ਮਈ (ਮਨਪ੍ਰੀਤ ਸਿੰਘ ਸੰਧੂ)-ਐਸ.ਐਸ.ਐੱਮ ਗਰੁੱਪ ਆਫ਼ ਸਕੂਲਜ਼ ਕੱਸੋਆਣਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ ਹੈ | ਦੋਵਾਂ ਜਮਾਤਾਂ ਦੇ ਬੱਚਿਆਂ ਨੇ ਸ਼ਾਨਦਾਰ ਅੰਕਾਂ ਨਾਲ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਇਆ ਹੈ | ਜਾਣਕਾਰੀ ਦਿੰਦਿਆਂ ਸੰਸਥਾਂ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਰਵਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੇ 53 ਅਤੇ ਬਾਰ੍ਹਵੀਂ ਜਮਾਤ ਵਿਚ ਆਰਟਸ, ਕਾਮਰਸ, ਮੈਡੀਕਲ ਤੇ ਨਾਨ- ਮੈਡੀਕਲ ਦੇ ਕੁੱਲ 106 ਵਿਦਿਆਰਥੀਆਂ ਨੇ ਭਾਗ ਲਿਆ ਸੀ | ਜਿਸ ਵਿਚ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ | ਦਸਵੀਂ ਦੇ ਇਮਤਿਹਾਨਾਂ ਵਿਚ ਮਨਵੀਰ ਕੌਰ ਨੇ 95.23%, ਪਿ੍ਯਾ ਨੇ 95.23% ਪਲਕਪ੍ਰੀਤ ਸਿੱਧੂ ਨੇ 94.77% ਅਨੁਰੀਤ ਕੌਰ ਨੇ 94 %, ਕਸ਼ਿਸ਼ ਨੇ 92.77% ਤੇ ਜਸਨੂਰ ਕੌਰ ਨੇ 90.31 % ਅੰਕ ਪ੍ਰਾਪਤ ਕਰਦਿਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿਚੋਂ ਅਰਨੀਵਪ੍ਰੀਤ ਕੌਰ ਨੇ 94%, ਜਸ਼ਨਪ੍ਰੀਤ ਕੌਰ ਨੇ 92.6%, ਅਨਮੋਲ ਸ਼ਰਮਾ ਨੇ 92.4%, ਹਰਪ੍ਰੀਤ ਕੌਰ ਨੇ 91.4%, ਜਸਮੀਨ ਕੌਰ ਨੇ 91.8%, ਕਾਇਨਾਤ ਮਹਿਰੋਲੀਆ ਨੇ 91.8%, ਹਰਸਿਮਰਤ ਕੌਰ ਅÏਲਖ ਨੇ 91.4% ਅਤੇ ਰਾਜਪ੍ਰੀਤ ਸਿੰਘ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੇ 29 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇਹਨਾਂ ਨਤੀਜਿਆਂ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਰਵਿੰਦਰ ਸਿੰਘ ਨੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ਼ ਅਤੇ ਬੱਚਿਆਂ ਦੀ ਸ਼ਾਨਦਾਰ ਮਿਹਨਤ ਨੂੰ ਦਿੱਤਾ ਹੈ |