23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 19 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ

Ad Position 21
No active advertisement
ਵਾਰਡ ਨੰਬਰ 12 (ਜਨਰਲ) ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਕੌਰ, ਨਾਲ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ | ਅਜੀਤ ਤਸਵੀਰ <br/> 17-05-2026
ਫ਼ਿਰੋਜ਼ਪੁਰ, 16 ਮਈ (ਗੁਰਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਦੇਰੀ ਨਾਲ ਐਲਾਨੀ ਗਈ ਸੂਚੀ ਤੋਂ ਬਾਅਦ ਪਾਰਟੀ ਉਮੀਦਵਾਰਾਂ ਵਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਸ਼ਹਿਰੀ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 2 (ਜਨਰਲ) ਤੋਂ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਵਾਰਡ ਨੰਬਰ 4 (ਜਨਰਲ) ਤੋਂ ਪੂਨਮ ਪਤਨੀ ਵਿਕਰਮ ਭੰਡਾਰੀ, ਵਾਰਡ ਨੰਬਰ 9 (ਜਨਰਲ ਇਸਤਰੀਆਂ) ਤੋਂ ਮੀਨੂੰ ਪਤਨੀ ਸੰਜੀਵ ਕੁਮਾਰ, ਵਾਰਡ ਨੰਬਰ 10 (ਜਨਰਲ) ਤੋਂ ਰਣਧੀਰ ਸਿੰਘ ਧੀਰਾ, ਵਾਰਡ ਨੰਬਰ 12 (ਜਨਰਲ) ਤੋਂ ਚਰਨਜੀਤ ਪਤਨੀ ਨਵਨੀਤ ਗੋਰਾ, ਵਾਰਡ ਨੰਬਰ 13 (ਜਨਰਲ ਇਸਤਰੀਆਂ) ਤੋਂ ਸਾਕਸ਼ੀ ਖੁਰਾਣਾ ਪਤਨੀ ਰਾਜੇਸ਼ ਖੁਰਾਣਾ, ਵਾਰਡ ਨੰਬਰ 16 (ਜਨਰਲ) ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 18 (ਜਨਰਲ) ਤੋਂ ਬਲਦੇਵ ਸਿੰਘ ਭੁੱਲਰ, ਵਾਰਡ ਨੰਬਰ 19 (ਜਨਰਲ ਇਸਤਰੀਆਂ) ਤੋਂ ਸੰਤੋਸ਼ ਕੁਮਾਰੀ ਪਤਨੀ ਵਰਿੰਦਰ ਕੁਮਾਰ, ਵਾਰਡ ਨੰਬਰ 20 (ਅਨੁਸੂਚਿਤ ਜਾਤੀ) ਤੋਂ ਅਨਿਲ ਕੁਮਾਰ ਜੋਲੀ, ਵਾਰਡ ਨੰਬਰ 22 (ਅਨੁਸੂਚਿਤ ਜਾਤੀ) ਤੋਂ ਸੋਨੂੰ ਭੱਟੀ, ਵਾਰਡ ਨੰਬਰ 25 (ਜਨਰਲ ਇਸਤਰੀਆਂ) ਤੋਂ ਰਿਤੂ ਧਵਨ ਪਤਨੀ ਰੋਹਿਤ ਧਵਨ, ਵਾਰਡ ਨੰਬਰ 26 (ਜਨਰਲ) ਤੋਂ ਜਗਨਦੀਪ ਸਿੰਘ, ਵਾਰਡ ਨੰਬਰ 27 (ਜਨਰਲ ਇਸਤਰੀਆਂ) ਤੋਂ ਰਸ਼ਮੀ ਪਤਨੀ ਪ੍ਰਮੋਦ ਕੁਮਾਰ, ਵਾਰਡ ਨੰਬਰ 29 (ਅਨੁਸੂਚਿਤ ਜਾਤੀ) ਤੋਂ ਸੁਰਿੰਦਰ ਕੁਮਾਰ, ਵਾਰਡ ਨੰਬਰ 30 (ਇਸਤਰੀਆਂ) ਤੋਂ ਲਕਸ਼ਮੀ ਪਤਨੀ ਜਗਤਾਰ ਸਿੰਘ, ਵਾਰਡ ਨੰਬਰ 31 (ਇਸਤਰੀਆਂ) ਤੋਂ ਕਾਂਤਾ ਪਤਨੀ ਜਸਪਾਲ, ਵਾਰਡ ਨੰਬਰ 32 (ਪਛੜੀਆਂ ਸ਼੍ਰੇਣੀਆਂ) ਤੋਂ ਚਰਨਜੀਤ ਸਿੰਘ ਅਤੇ ਵਾਰਡ ਨੰਬਰ 33 (ਅਨੁਸੂਚਿਤ ਜਾਤੀ) ਤੋਂ ਜਗਤਾਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸ ਮੌਕੇ ਸੁਖਪਾਲ ਸਿੰਘ ਨੰਨੂ ਅਤੇ ਨਵਨੀਤ ਕੁਮਾਰ ਗੋਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼ਹਿਰ ਦੇ ਵਿਕਾਸ, ਲੋਕ ਹਿਤ ਅਤੇ ਬੁਨਿਆਦੀ ਸਹੂਲਤਾਂ ਦੇ ਮੁੱਦਿਆਂ ਨੂੰ ਪਹਿਲ ਦਿੰਦਾ ਆਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਲੋਂ ਇਮਾਨਦਾਰ, ਮਿਹਨਤੀ ਅਤੇ ਲੋਕਾਂ ਨਾਲ ਜੁੜੇ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਿਨ੍ਹਾਂ ਨੂੰ ਸ਼ਹਿਰ ਵਾਸੀਆਂ ਦਾ ਭਰਪੂਰ ਸਮਰਥਨ ਮਿਲੇਗਾ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਝੋਨੇ ਦੇ ਭਾਅ ਵਿਚ ਕੀਤਾ ਨਿਗੂਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਫੁਲਰਵੰਨ ਅਗਲੀ ਖ਼ਬਰ ਨਗਰ ਕੌਂਸਲ 'ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ
Ad Position 24