15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਰਜਨਾਂ ਪਿੰਡਾਂ 'ਚ ਜਥੇਬੰਦਕ ਚੋਣਾਂ ਰਾਹੀਂ ਨਵੀਆਂ ਇਕਾਈਆਂ ਦਾ ਕੀਤਾ ਗਠਨ

Ad Position 21
No active advertisement
ਅਜੀਤ ਡੈਸਕ 20-05-2026
ਗੁਰੂਹਰਸਹਾਏ, 19 ਮਈ(ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵਿਧਾਨ ਅਨੁਸਾਰ ਜਥੇਬੰਦੀ ਦੀਆਂ ਪਿੰਡ ਇਕਾਈ ਤੋਂ ਲੈ ਕੇ ਸੂਬਾ ਕਮੇਟੀ ਤੱਕ ਹਰ ਤਿੰਨ ਸਾਲ ਬਾਅਦ ਚੋਣਾਂ ਕਰਵਾਈਆਂ ਜਾਂਦੀਆਂ ਹਨ ਜਿਸ ਤਹਿਤ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ | ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਦਰਜਨ ਭਰ ਪਿੰਡਾਂ ਅੰਦਰ ਨਵੀਆਂ ਇਕਾਈਆਂ ਦਾ ਗਠਨ ਕੀਤਾ ਗਿਆ | ਪਿੰਡ ਚੱਕ ਸ਼ਿਕਾਰਗਾਹ ,ਗਜਨੀ ਵਾਲਾ, ਵਾਦੀਆਂ, ਮਾਦੀ ਕੇ ,ਮੱਤੜ ਉਤਾੜ ਗੁੱਦੜ ਢੰਡੀ,ਚੱਕ ਸੋਮੀਆ, ਆਦ ਵਿਖੇ ਪਿੰਡ ਇਕਾਈਆਂ ਦੀ ਚੋਣ ਕਰਵਾ ਕੇ ਨਵਾਂ ਜਥੇਬੰਦਕ ਢਾਂਚਾ ਕਾਇਮ ਕੀਤਾ ਗਿਆ | ਹਰੇਕ ਪਿੰਡ ਇਕਾਈ ਦਾ ਪ੍ਰਧਾਨ, ਸਕੱਤਰ, ਖ਼ਜ਼ਾਨਚੀ, ਸਲਾਹਕਾਰ ਅਤੇ ਮੀਤ ਪ੍ਰਧਾਨ ਚੁਣੇ ਗਏ |ਕਿਸਾਨ ਆਗੂਆਂ ਨੇ ਦੱਸਿਆ ਕਿ ਜੋਨ ਗੁਰੂ ਸਹਾਏ ਦੇ ਸਾਰੇ ਪਿੰਡਾਂ ਦੀਆਂ ਚੋਣਾਂ ਕਰਵਾ ਕੇ ਮਿਤੀ 21 ਮਈ ਨੂੰ ਜੋਨ ਕਮੇਟੀ ਦੀ ਚੋਣ ਡੇਲੀ ਗੇਟਾਂ ਰਾਹੀਂ ਕੀਤੀ ਜਾਵੇਗੀ |
ਇਨ੍ਹਾਂ ਪਿੰਡਾਂ ਅੰਦਰ ਇਕਾਈਆਂ ਦਾ ਗਠਨ ਕਰਨ ਸਮੇਂ ਮੇਜਰ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ ਬਲਵੰਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਪ੍ਰੀਤਮ ਸਿੰਘ, ਨਿਸ਼ਾਨ ਸਿੰਘ, ਦਰਬਾਰਾ ਸਿੰਘ, ਪ੍ਰਗਟ ਸਿੰਘ ,ਦੇਸਾ ਸਿੰਘ, ਜਸਵੰਤ ਸਿੰਘ ,ਬਲਦੇਵ ਸਿੰਘ, ਗੁਰਦੇਵ ਸਿੰਘ, ਖ਼ਾਲਸਾ ਸਿੰਘ ,ਮਨਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ ਇਕਾਈਆਂ ਦੇ ਗਠਨ ਸਮੇਂ ਪ੍ਰਧਾਨ, ਸਕੱਤਰ, ਖ਼ਜ਼ਾਨਚੀ ਚੁਣੇ ਗਏ |
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਸੰਤ ਸਿੰਘ ਆਦਰਸ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਅਕਾਲੀ ਆਗੂ ਕੁਲਵਿੰਦਰ ਸਿੰਘ ਸੋਢੀਵਾਲਾ ਨੂੰ ਸਦਮਾ,ਪਿਤਾ ਦਾ ਦੇਹਾਂਤ
Ad Position 24