17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਵਿਸ਼ੇਸ਼ ਉਪਰਾਲਾ

Ad Position 21
No active advertisement
ਅਜੀਤ ਡੈਸਕ 26-05-2026
ਫ਼ਿਰੋਜ਼ਪੁਰ, 25 ਮਈ (ਦਵਿੰਦਰ ਪਾਲ ਸਿੰਘ)-ਫਿਰੋਜ਼ਪੁਰ ਦੇ ਗੁਰੂ ਨਾਨਕ ਕਾਲਜ ਦੇ ਲਾਇਬ੍ਰੇਰੀ ਹਾਲ ਵਿਖੇ ਮਨਿਸਟਰੀ ਆਫ਼ ਕਲਚਰ ਭਾਰਤ ਸਰਕਾਰ ਦੇ ਅੰਤਰਗਤ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਾਂਝੇ ਪ੍ਰੋਗਰਾਮ ਤਹਿਤ ਬੱਚਿਆਂ ਦੀ ਰੰਗਮੰਚ ਕਾਰਜਸ਼ਾਲਾ ਕਰਵਾਈ ਗਈ | ਜਿਸ ਦਾ ਰਸਮੀ ਉਦਘਾਟਨ ਕਾਲਜ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਂਈਾਆਂ ਵਾਲਾ ਅਤੇ ਵਰਕਸ਼ਾਪ ਦੇ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਅਤੇ ਡੀ.ਡੀ.ਬੀ.ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਫਿਰੋਜ਼ਪੁਰ ਦੇ ਪਿ੍ੰਸੀਪਲ ਸ਼੍ਰੀਮਤੀ ਨਿਸ਼ਾ ਰਾਣੀ ਦਿਓੜਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕ ਪ੍ਰੋ ਡਾ. ਕੁਲਬੀਰ ਮਲਿਕ (ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਫਿਰੋਜ਼ਪੁਰ) ਨੇ ਕਿਹਾ ਕਿ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਦਾ ਇਹ ਵੱਡਾ ਉਪਰਾਲਾ ਹੈ ਕਿ ਉਨ੍ਹਾਂ ਨੇ ਸਰਹੱਦੀ ਖੇਤਰ ਦੇ ਲੋੜਵੰਦ ਬੱਚਿਆਂ ਦੇ ਹੁਨਰ ਨੂੰ ਵੱਡੇ ਪੱਧਰ ਤੇ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਉਮੀਦ ਹੈ ਕਿ ਇਹ ਵਰਕਸ਼ਾਪ ਬੱਚਿਆਂ ਦੇ ਭਵਿੱਖ ਲਈ ਬਹੁਤ ਵੱਡਾ ਯੋਗਦਾਨ ਅਦਾ ਕਰੇਗੀ | ਇਸ ਤੋਂ ਬਾਅਦ ਵਰਕਸ਼ਾਪ ਡਾਇਰੈਕਟਰ ਪ੍ਰੀਤਪਾਲ ਰੁਪਾਣਾ (ਨੈਸ਼ਨਲ ਸਕੂਲ ਆਫ਼ ਡਰਾਮਾ) ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਵਿਚ ਸਾਡੇ ਕੋਲ 40 ਦੇ ਕਰੀਬ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਇਸ ਇਕ ਮਹੀਨੇ ਦੀ ਵਰਕਸ਼ਾਪ ਵਿਚ ਬੱਚਿਆਂ ਨਾਲ ਇਕ ਬਾਲ ਨਾਟਕ ਤਿਆਰ ਕੀਤਾ ਜਾਵੇਗਾ | ਜਿਸ ਦੀ ਪੇਸ਼ਕਾਰੀ ਜੂਨ ਮਹੀਨੇ ਵਿਚ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 21 ਜਾਂ 22 ਜੂਨ ਨੂੰ ਇਸ ਨਾਟਕ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵਿਖੇ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਸਾਂਈਾਆਂ ਵਾਲਾ ਨੇ ਮਨਿਸਟਰੀ ਆਫ਼ ਕਲਚਰ ਭਾਰਤ ਸਰਕਾਰ, ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਏਦਾਂ ਦੇ ਕਾਰਜਾਂ ਲਈ ਭਵਿੱਖ ਵਿੱਚ ਵੀ ਆਪਣੇ ਕਾਲਜ ਵਲੋਂ ਵੱਧ ਚੜ੍ਹ ਕੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸਕੂਲ ਪਿ੍ੰਸੀਪਲ ਸ਼੍ਰੀਮਤੀ ਨਿਸ਼ਾ ਦਿਓੜਾ ਨੇ ਵਰਕਸ਼ਾਪ ਦੀਆਂ ਪ੍ਰਬੰਧਕੀ ਸੰਸਥਾਵਾਂ ਦਾ ਸਾਂਝੇ ਰੂਪ ਵਿਚ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਵਿਚ ਉਨ੍ਹਾਂ ਦੇ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸ਼ਾਮਿਲ ਕਰਨਾ ਅਤੇ ਵੱਡੇ ਪੱਧਰ ਤੇ ਨਾਟਕ ਪੇਸ਼ਕਾਰੀ ਕਰਵਾਉਣਾ ਉਨ੍ਹਾਂ ਦੇ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ | ਇਸ ਸਮਾਗਮ ਵਿਚ ਕਾਲਜ ਮੈਨੇਜਮੈਂਟ, ਸਕੂਲ ਸਟਾਫ਼ ਅਤੇ ਵਰਕਸ਼ਾਪ ਕੋਆਰਡੀਨੇਟਰ ਇਕਬਾਲ ਸਿੰਘ, ਵਰਕਸ਼ਾਪ ਦੇ ਅਸਿਸਟੈਂਟ ਚੰਦਨ ਕੁਮਾਰ (ਨੈਸ਼ਨਲ ਸਕੂਲ ਆਫ਼ ਡਰਾਮਾ) ਅਤੇ ਇਸ ਪ੍ਰੋਗਰਾਮ ਦੇ ਲੋਕਲ ਕੋਆਰਡੀਨੇਟਰ ਰਜਿੰਦਰ ਬੁਲਟ (ਐਮ.ਏ ਥੀਏਟਰ ਐਂਡ ਫ਼ਿਲਮ ਪ੍ਰੋਡਕਸ਼ਨ) ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀਨਗਰ ਵਿਖੇ ਬਕਰੀਦ ਦੇ ਮੱਦੇਨਜ਼ਰ ਅਗਲੀ ਖ਼ਬਰ ਵਾਰਡ ਨੰਬਰ 2, 16 ਅਤੇ 24 ਦੇ ਆਪ ਉਮੀਦਵਾਰਾਂ ਵਲੋਂ ਲੋਕਾਂ ਨੂੰ ਇਕ ਮੌਕਾ ਦੇਣ ਦੀ ਅਪੀਲ
Ad Position 24