ਫ਼ਿਰੋਜ਼ਪੁਰ, 26 ਮਈ (ਰਾਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਰਿਜ਼ਰਵ ਡਿਊਟੀ 'ਤੇ ਤਾਇਨਾਤ ਮਹਿਲਾ ਅਧਿਆਪਕਾ ਵਲੋਂ ਬੀਤੇ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਬਦ-ਇੰਤਜ਼ਾਮੀ ਦੇ ਇਲਜ਼ਾਮ ਲਗਾਏ ਗਏ ਸਨ | ਅੱਜ ਮਾਹੌਲ ਓਦੋਂ ਗਰਮਾ ਗਿਆ ਜੱਦੋਂ ਰਾਖਵੀਂ ਡਿਊਟੀ 'ਤੇ ਬੈਠੇ ਸਰਕਾਰੀ ਕਰਮਚਾਰੀ ਖਾਸ ਕਰਕੇ ਮਹਿਲਾ ਅਧਿਆਪਕਾ ਨੇ ਐੱਸ.ਡੀ.ਐੱਮ ਵਿਰੁੱਧ ਜੰਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਉਹ ਸਵੇਰ ਤੋਂ ਐੱਮ.ਐੱਲ.ਐੱਮ ਸਕੂਲ ਵਿਖੇ ਆਪਣੀ ਡਿਊਟੀ 'ਤੇ ਬੈਠੇ ਹੋਏ ਹਨ | ਇਸ ਦੇ ਬਾਵਜੂਦ ਐੱਸ.ਡੀ.ਐੱਮ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਬਿਨਾ ਕਿਸੇ ਵਜਾ ਦੇ ਗੈਰ ਹਾਜ਼ਰ ਕਰਾਰ ਦਿੱਤਾ ਹੈ ਜਦ ਕਿ ਉਹ ਸਵੇਰੇ ਸੱਤ ਵਜੇ ਤੋਂ ਬਿਨਾਂ ਰੋਟੀ ਪਾਣੀ ਦੇ ਆਪਣੀ ਡਿਊਟੀ 'ਤੇ ਬੈਠੇ ਹੋਏ ਹਨ | ਉਹਨਾਂ ਵਲੋਂ ਐੱਸ.ਡੀ.ਐੱਮ ਦੇ ਵਿਰੁੱਧ ਰੋਸ ਵਿਖਾਵਾ ਵੀ ਕੀਤਾ | ਇਸ ਸਬੰਧੀ ਐੱਸ.ਡੀ.ਐੱਮ ਦਾ ਕਹਿਣਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੇ ਹਨ |