11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਿੰਡ ਸ਼ਰੀਹ ਵਾਲਾ ਬਰਾੜ ਵਿਖੇ ਭਗਵਾਨ ਵਾਲਮੀਕਿ ਮੰਦਰ 'ਚ ਪਵਿੱਤਰ ਸ੍ਰ੍ਰੀ ਰਾਮਾਇਣ ਗ੍ਰੰਥ ਦੀ ਬੇਅਦਬੀ

Ad Position 21
No active advertisement
ਅਜੀਤ ਡੈਸਕ 27-05-2026
ਗੁਰੂਹਰਸਹਾਏ, 26 ਮਈ(ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਸ਼ਰੀਹ ਵਾਲਾ ਬਰਾੜ ਵਿਖੇ ਬਣੇ ਇਕ ਮੰਦਰ ਵਿਚ ਧਾਰਮਿਕ ਗ੍ਰੰਥ ਸ੍ਰੀ ਰਮਾਇਣ ਦੀ ਬੇਅਦਬੀ ਅਤੇ ਗੋਲਕ 'ਚੋ ਪੈਸੇ ਚੋਰੀ ਹੋਣ ਦੀ ਖਬਰ ਹੈ | ਲੰਘੀ ਰਾਤ ਨੂੰ, ਅਣਪਛਾਤੇ ਵਿਅਕਤੀਆਂ ਨੇ ਭਗਵਾਨ ਵਾਲਮੀਕ ਦਰਬਾਰ ਮੰਦਿਰ ਪਿੰਡ ਸ਼ਰੀਹ ਵਾਲਾ ਬਰਾੜ ਵਿਖੇ ਮੰਦਰ ਦੇ ਤਾਲੇ ਤੋੜ ਦਿੱਤੇ ਅਤੇ ਮੰਦਰ ਵਿਚ ਦਾਖਲ ਹੋ ਕੇ ਉਨ੍ਹਾਂ ਨੇ ਗੋਲਕ ਵਿਚੋਂ ਪੈਸੇ ਚੋਰੀ ਕਰਨ ਉਪਰੰਤ ਉਸ ਗੋਲਕ ਨੂੰ ਮੰਦਰ ਦੇ ਪਿਛਲੇ ਪਾਸੇ ਸੁੱਟ ਦਿੱਤਾ | ਅਣਪਛਾਤੇ ਵਿਅਕਤੀਆਂ ਵਲੋਂ ਸ਼੍ਰੀ ਰਾਮਾਇਣ ਦਾ ਰੁਮਾਲਾ ਵੀ ਸੁੱਟ ਦਿੱਤਾ ਅਤੇ ਸ਼੍ਰੀ ਰਾਮਾਇਣ ਨੂੰ ਜ਼ਮੀਨ 'ਤੇ ਰੱਖ ਦਿੱਤਾ | ਸਵੇਰ ਹੁੰਦਿਆਂ ਹੀ ਮੱਸਾ ਸਿੰਘ ਪ੍ਰਚਾਰਕ ਮੰਦਰ ਆਇਆ ਅਤੇ ਦੇਖਿਆ ਕਿ ਰੁਮਾਲਾ, ਕੱਪੜੇ, ਪਰਦੇ ਜ਼ਮੀਨ 'ਤੇ ਖਿੰਡੇ ਹੋਏ ਸਨ ਅਤੇ ਸ਼੍ਰੀ ਧਾਰਮਿਕ ਗ੍ਰੰਥ ਰਾਮਾਇਣ ਜ਼ਮੀਨ 'ਤੇ ਪਿਆ ਸੀ | ਮੱਸਾ ਸਿੰਘ ਨੇ ਇਸ ਘਟਨਾ ਕਰਮ ਨੂੰ ਲੈ ਕੇ ਪਿੰਡ ਦੇ ਵਾਸੀਆਂ ਨੂੰ ਸੂਚਿਤ ਕੀਤਾ | ਪਿੰਡ ਦੇ ਲੋਕ ਤੁਰੰਤ ਮੰਦਰ ਪਹੁੰਚੇ ਪਿੰਡ ਨਿਵਾਸੀਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਅਣਪਛਾਤੇ ਵਿਅਕਤੀ ਸ਼੍ਰੀ ਰਾਮਾਇਣ ਦੀ ਬੇਅਦਬੀ ਕਰਨ ਦੇ ਇਰਾਦੇ ਨਾਲ ਮੰਦਰ ਵਿਚ ਦਾਖਲ ਹੋਏ ਸਨ | ਜਿਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਲਈ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਹੈ | ਮੰਦਰ ਵਿਚ ਸੀ.ਸੀ.ਟੀ.ਵੀ ਕੈਮਰੇ ਵੀ ਨਹੀਂ ਲਗਾਏ ਗਏ ਸਨ | ਜਿਸ ਕਾਰਨ ਇਹਨਾਂ ਵਿਅਕਤੀਆਂ ਦੇ ਬਾਰੇ ਕੁੱਝ ਪਤਾ ਲੱਗ ਸਕੇ | ਗੁਰੂਹਰਸਹਾਏ ਪੁਲਿਸ ਵਲੋਂ ਪਿੰਡ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਹੋਰ ਘਰਾਂ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਅਰੰਭ ਕੀਤੀ ਗਈ ਹੈ | ਉੱਧਰ ਇਸ ਘਟਨਾ ਤੋਂ ਬਾਅਦ ਵਾਲਮੀਕਿ ਸਮਾਜ ਦੇ ਭਾਈਚਾਰੇ ਨੇ ਕਾਫ਼ੀ ਰੋਸ ਜਤਾਇਆ ਅਤੇ ਇਸ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਬੇਨਕਾਬ ਕਰਨ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਵਲੋਂ ਜੀ. ਟੀ. ਬੀ. ਕੈਂਬਰੇਜ ਵਰਲਡ ਸਕੂਲ ਦੇ ਮੈਰਿਟ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਰਾਈਆਂਵਾਲਾ ਦੀ ਹਫ਼ਤਾਵਾਰੀ ਮੀਟਿੰਗ ਹੋਈ
Ad Position 24