25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਸ਼ੇ ਦਾ ਸੇਵਨ ਕਰਦਾ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 01-06-2026
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 2 ਅਬੋਹਰ ਪੁਲਿਸ ਨੇ ਨਸ਼ਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਹਨੂਮਾਨਗੜ੍ਹ ਬਾਈਪਾਸ ਅਬੋਹਰ ਅਜੀਮਗੜ੍ਹ ਲਿੰਕ ਰੋਡ ਨੇੜੇ ਮੌਜੂਦ ਸੀ ਤਾਂ ਸੜਕ ਦੇ ਖੱਬੇ ਪਾਸੇ ਇਕ ਮੋਨਾ ਨੌਜਵਾਨ ਵਿਅਕਤੀ ਸਿਲਵਰ ਪੇਪਰ ਪੰਨੀ ਹੇਠਾਂ ਲਾਈਟਰ ਜਲਾ ਕੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ, ਜੋ ਪੁਲਿਸ ਦੀ ਗੱਡੀ ਰੁਕਦੀ ਵੇਖ ਕੇ ਘਬਰਾ ਕੇ ਭੱਜਣ ਲੱਗਿਆ | ਪੁਲਿਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਸੰਨ੍ਹੀ ਪੁੱਤਰ ਮਿਲਖ ਰਾਜ ਵਾਸੀ ਗਲੀ ਨੰਬਰ 1 ਆਰਿਆ ਨਗਰ ਅਬੋਹਰ ਵਜੋਂ ਹੋਈ | ਉਕਤ ਵਿਅਕਤੀ ਕੋਲੋਂ 1 ਲਾਈਟਰ, 1 ਸਿਲਵਰ ਪੇਪਰ ਪੰਨੀ, ਜਿਸ ਪਰ ਕੁੱਝ ਲੱਗਿਆ ਹੋਇਆ ਅਤੇ 10 ਰੁਪਏ ਦਾ ਕਰੰਸੀ ਨੋਟ ਬਰਾਮਦ ਹੋਇਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਕਾਹਨ ਸਿੰਘ ਵਾਲਾ ਨੇ ਮੈਰਾਥਨ ਦੌੜ 'ਚ ਕੀਤਾ ਮੈਡਲ ਹਾਸਿਲ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਵਿਅਕਤੀ ਕਾਬੂ
Ad Position 24