ਗੁਰੂਹਰਸਹਾਏ, 31 ਮਈ (ਹਰਚਰਨ ਸਿੰਘ ਸੰਧੂ)-ਆਈਡਲ ਵਿਲਜਰਸ ਸਪੋਰਟਸ ਸੋਸਾਇਟੀ ਗੁਰੂਹਰਸਹਾਏ ਵਲੋਂ ਕਰਵਾਈ ਮੈਰਾਥਨ ਦੌੜ ਦੌਰਾਨ ਰਣਜੀਤ ਸਿੰਘ ਪਿੰਡ ਕਾਹਨ ਸਿੰਘ ਵਾਲਾ ਨੇ 70 ਸਾਲ ਦੀ ਉਮਰ 'ਚ ਹਿੱਸਾ ਲੈ ਕੇ ਇਸ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ 'ਤੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਕਰੀਬ 300 ਵਿਅਕਤੀਆਂ ਨੇ ਹਿੱਸਾ ਲਿਆ | ਜਿਸ ਵਿਚ ਅÏਰਤਾਂ ਅਤੇ ਕਈ ਹੋਰ ਆਦਮੀ ਹਾਜ਼ਰ ਸਨ ਅਤੇ ਇਹ ਦੌੜ ਪੰਜ ਕਿੱਲੋਮੀਟਰ ਤੱਕ ਕਰਵਾਈ ਗਈ | ਜਿਸ ਨੂੰ ਆਰਗੈਨਿਕ ਖੇਤੀ ਦੇ ਮਾਹਿਰ ਕਮਲਜੀਤ ਸਿੰਘ ਹੇਅਰ ਪਿੰਡ ਸੋਹਨਗੜ੍ਹ ਰੱਤੇਵਾਲਾ ਅਤੇ ਗੁਰੂਹਰਸਹਾਏ ਦੇ ਡੀ.ਐੱਸ.ਪੀ ਜਤਿੰਦਰਪਾਲ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ | ਇਸ ਦੌੜ 'ਚ ਰਣਜੀਤ ਸਿੰਘ ਕਾਹਨ ਸਿੰਘ ਵਾਲਾ ਨੇ ਸਭ ਤੋਂ ਵੱਡੀ ਉਮਰ 'ਚ ਹਿੱਸਾ ਲੈਂਦਿਆਂ ਪਹਿਲੇ ਸਥਾਨ 'ਤੇ ਆਉਣ ਕਾਰਨ ਮੈਡਲ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਸਰੀਰ ਦੀ ਤੰਦਰੁਸਤੀ ਲਈ ਸੰਤੁਲਨ ਭੋਜਨ ਦੇ ਨਾਲ-ਨਾਲ ਕਸਰਤ, ਕਿਰਤ ਨੂੰ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ | ਇਸ ਮੌਕੇ 'ਤੇ ਰਮਨ ਬਹਿਲ, ਗੁਰਪ੍ਰੀਤ ਸਿੰਘ ਧਵਨ, ਪਿ੍ੰਸ ਸੋਢੀ, ਪ੍ਰਥਮ ਸ਼ਰਮਾ ਆਦਿ ਸੋਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ |