ਫ਼ਿਰੋਜਪੁਰ, 31 ਮਈ (ਸੋਢੀ)-ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਵਿਚ ਆਪ ਦੇ 5 ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਪਾਰਟੀ ਦਾ ਮਾਣ ਵਧਾਇਆ ਹੈ, ਉਨ੍ਹਾਂ ਵਲੋਂ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਮੈਡਮ ਅਮਨਦੀਪ ਕੌਰ ਗੋਸਲ ਤੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਹੈ | ਆਪ ਦੇ ਉਮੀਦਵਾਰ ਲਖਵਿੰਦਰ ਸਿੰਘ, ਨਰੇਸ਼ ਕੰਤੋੜ, ਮੇਜਰ ਸਿੰਘ ਟੁਰਨਾ, ਡਾ. ਮਲਕੀਤ ਸਿੰਘ ਅਤੇ ਵਿੱਕੀ ਚਾਹਲ ਨੇ ਕਿਹਾ ਕਿ ਉਨ੍ਹਾਂ ਵਲੋਂ ਵਿਧਾਇਕ ਭੁੱਲਰ ਦੀ ਰਹਿਨੁਮਾਈ ਹੇਠ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਹੈ | ਚੋਣਾਂ ਵਿਚ ਜੇਤੂ ਹੋਏ ਉਮੀਦਵਾਰਾਂ ਨੇ ਵਿਧਾਇਕ ਭੁੱਲਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵਾਰਡ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਮਿਹਨਤ ਕਰਨਗੇ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵਿਚ ਵਿਧਾਇਕ ਭੁੱਲਰ ਦੀ ਪੂਰੀ ਚਰਚਾ ਹੈ ਕਿ ਉਨ੍ਹਾਂ ਬਿਨਾਂ ਕਿਸੇ ਭੇਦਭਾਵ ਅਤੇ ਧੱਕੇਸ਼ਾਹੀ ਦੇ ਚੋਣਾਂ ਨੂੰ ਕਰਵਾਇਆ ਹੈ | ਜਿਸ ਦੀ ਬਦੌਲਤ ਹਰ ਉਮੀਦਵਾਰ ਤੇ ਹਰ ਵੋਟਰ ਨੇ ਆਪਣੇ ਅਧਿਕਾਰ ਦਾ ਪ੍ਰਯੋਗ ਕੀਤਾ ਹੈ | ਜਦਕਿ ਰਿਵਾਇਤੀ ਪਾਰਟੀਆਂ ਵਲੋਂ ਧੱਕੇਸ਼ਾਹੀ ਕਰਦੇ ਹੋਏ ਆਪਣੇ ਉਮੀਦਵਾਰਾਂ ਨੂੰ ਜੇਤੂ ਬਣਾਉਣ ਲਈ ਕਾਗ਼ਜ਼ੀ ਕਰਵਾਈ ਕਰਵਾਉਣਾ, ਬੂਥਾਂ 'ਤੇ ਕਬਜ਼ੇ ਜਾਂ ਫਿਰ ਧੱਕੇ ਨਾਲ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਬਿਠਾਉਣਾ ਆਮ ਸੀ | ਜੋ ਇਸ ਵਾਰ ਅਜਿਹਾ ਨਹੀਂ ਹੋਇਆ | ਜਿਸ ਦੀ ਬਦੌਲਤ ਸ਼ਾਂਤਮਈ ਮਾਹੌਲ ਵਿਚ ਚੋਣਾਂ ਨੇਪਰੇ ਚੜ੍ਹੀਆਂ | ਜੇਤੂ ਉਮੀਦਵਾਰਾਂ ਨੇ ਦੱਸਿਆ ਕਿ ਵਿਧਾਇਕ ਭੁੱਲਰ ਨੇ ਚੋਣਾਂ ਤੋਂ ਪਹਿਲਾਂ ਹੀ ਕਿਹਾ ਕਿ ਸੀ ਕਿ ਕਿਸੇ ਵੀ ਉਮੀਦਵਾਰ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਨਾ ਕਿਸੇ ਨੂੰ ਕਰਨ ਦਿੱਤਾ ਜਾਵੇਗਾ | ਸਭ ਨੂੰ ਬਰਾਬਰ ਦਾ ਹੱਕ ਦੇ ਕੇ ਚੋਣਾਂ ਕਰਵਾਈਆਂ ਜਾਣਗੀਆਂ | ਇਸ ਮੌਕੇ ਹਿਮਾਂਸ਼ੂ ਠੱਕਰ, ਨੇਕ ਪ੍ਰਤਾਪ ਸਿੰਘ, ਗੁਰਭੇਜ ਸਿੰਘ, ਪਰਮਵੀਰ ਸਿੰਘ ਵੜੈਚ, ਰਾਜ ਬਹਾਦੁਰ ਸਿੰਘ, ਦੀਪਕ ਨਾਰੰਗ ਆਦਿ ਹਾਜ਼ਰ ਸਨ |