ਫ਼ਿਰੋਜ਼ਪੁਰ, 31 ਮਈ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਨੀਲਾ ਔਰਤਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਵਿਖੇ ਸਿੱਖਿਆ ਦਾ ਮਹਾਂ ਜਸ਼ਨ, ਮੈਗਾ.ਪੀ.ਟੀ.ਐਮ ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਮੂਹ ਵਿਦਿਆਰਥੀਆਂ ਤੇ ਮਾਪਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਸਿੱਖਿਆ ਪੰਜਾਬ ਦੁਆਰਾ ਚੱਲ ਰਹੀਆਂ ਗਤੀਵਿਧੀਆਂ ਜਿਵੇਂ ਕਿ ਬਿਜ਼ਨਸ ਬਲਾਸਟਰ, ਮਿਸ਼ਨ ਸਮਰੱਥ, ਯੁੱਧ ਨਸ਼ਿਆਂ ਵਿਰੁੱਧ, ਅਤੇ ਸਵੱਛਤਾ ਬਾਰੇ ਦੱਸਿਆ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ.ਕੇ.ਸੀ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨਾਂ ਨਾਲ ਰਕੇਸ਼ ਕੁਮਾਰ ਚਾਵਲਾ ਉਪ ਚੇਅਰਮੈਨ ਐਸ.ਐਮ.ਸੀ ਵੀ ਮੌਜੂਦ ਸਨ, ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਚੰਗੇ ਅੰਕਲ ਲੈਣ ਵਾਲੇ ਵਿਦਿਆਰਥੀਆਂ ਅਤੇ ਮਿਹਨਤੀ ਸਟਾਫ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਡਾ ਕੇ.ਸੀ ਅਰੋੜਾ ਵਲੋਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੈਗਾ ਪੀ.ਟੀ.ਐਮ ਨੂੰ ਸਫਲ ਬਣਾਉਣ ਲਈ ਮੀਟਿੰਗ ਵਿਚ ਆਏ ਸਾਰੇ ਮਾਪਿਆਂ, ਬੱਚਿਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਨੀਤਿਮਾ ਸ਼ਰਮਾ, ਸੁਖਦੀਪ ਕੌਰ, ਇੰਦਰਪਾਲ ਸਿੰਘ, ਰਾਜੀਵ ਮੈਣੀ, ਰਾਕੇਸ਼ ਗਰੋਵਰ, ਰਾਜਿੰਦਰ ਕੌਰ, ਹਰਲੀਨ ਕੌਰ, ਸੋਨੀਆ ਵਧਾਵਨ, ਸੋਨੀਆ ਧਵਨ, ਸੁਨੀਤਾ ਰਾਣੀ, ਨੀਲਮ ਸ਼ਰਮਾ, ਪੂਨਮ ਜੋਤੀ, ਸੋਨਮ ਵਿਕਰਮ ਸ਼ਰਮਾ, ਸੋਨਮ ਗਰੋਵਰ, ਰਣਜੀਤ ਕੌਰ, ਕਵਿਤਾ, ਡਿੰਪਲ, ਪਿ੍ਯੰਕਾ ਪੁਰੀ, ਰਿੰਪੀ, ਪਰਵਿੰਦਰ, ਮਿਲੀ ਸੋਈ, ਹਰਜਿੰਦਰ ਕੌਰ, ਸੁਖਵਿੰਦਰ ਸਿੰਘ, ਦਿਨੇਸ਼ ਕੁਮਾਰ, ਧਰਿੰਦਰ ਸਚਦੇਵਾ, ਮਹੇਸ਼ ਕੁਮਾਰ, ਲਖਵਿੰਦਰ ਸਿੰਘ, ਭਗਵਾਨ ਸਿੰਘ, ਪਿੱਪਲ ਸਿੰਘ, ਹਰਸਿਮਰਨ, ਮੋਹਿਤ ਖੱਟੜ ਆਦਿ ਸਟਾਫ ਹਾਜ਼ਰ ਸੀ | ਮੰਚ ਸੰਚਾਲਨ ਦੀ ਜਿੰਮੇਵਾਰੀ ਰਾਜੀਵ ਹਾਂਡਾ ਵਲੋਂ ਬਾਖ਼ੂਬੀ ਨਿਭਾਈ |