ਤਲਵੰਡੀ ਭਾਈ, 31 ਮਈ (ਰਵਿੰਦਰ ਸਿੰਘ ਬਜਾਜ)-ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ 'ਚ ਵਾਰਡ ਨੰਬਰ 5 ਤੋਂ ਭਾਰਤੀ ਜਨਤਾ ਪਾਰਟੀ ਦੇ ਜੇਤੂ ਉਮੀਦਵਾਰ ਪੂਨਮ ਰਾਣੀ ਦੇ ਪਤੀ ਵਿਜੇ ਕੁਮਾਰ ਕਾਇਤ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਨਾਲ ਲੈ ਕੇ ਵਾਰਡ ਅੰਦਰ ਵੋਟਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ, ਜਿੱਥੇ ਵੋਟਰਾਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਕੌਂਸਲਰ ਦੇ ਪਤੀ ਵਿਜੇ ਕੁਮਾਰ ਕਾਇਤ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਵੋਟਰਾਂ ਨੇ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇੱਥੇ ਦੱਸਣਯੋਗ ਹੈ ਕਿ ਕਸਬਾ ਤਲਵੰਡੀ ਭਾਈ ਅੰਦਰ ਭਾਜਪਾ ਦਾ ਇਕੋ-ਇਕ ਉਮੀਦਵਾਰ ਜੇਤੂ ਰਿਹਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੂਨਮ ਰਾਣੀ ਵਲੋਂ ਵਾਰਡ ਨੰਬਰ 13 ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਸੀ, ਜਿੱਥੇ ਵੀ ਉਹ ਜੇਤੂ ਰਹੇ ਹਨ | ਇਸ ਮੌਕੇ ਵਿਜੇ ਕੁਮਾਰ, ਪੂਨਮ ਰਾਣੀ, ਧਰਮ ਸਿੰਘ ਸਾਬਕਾ ਐਮ.ਸੀ., ਕੁਲਦੀਪ ਸਿੰਘ, ਸੁਰਜਨ ਸਿੰਘ, ਸੁਰੇਸ਼, ਬੂਟਾ, ਕਾਰਜ ਸਿੰਘ, ਨੀਰੂ, ਬਲਜਿੰਦਰ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ ਐਮ.ਸੀ., ਰੂਬੀ ਰਾਣੀ, ਅਨੂ ਸ਼ਰਮਾ, ਰਜਨੀ ਬਾਲਾ, ਤਨਿਸ਼ਕਾ, ਵੋਨਿਕਾ, ਦੇਵਾਂਸ਼ੀ, ਸਕਸ਼ਮ, ਹਰਮੰਦਰ ਸਿੰਘ, ਸੁਰਜੀਤ ਕੌਰ, ਕੁਲਵਿੰਦਰ ਕੌਰ ਸਾਬਕਾ ਐਮ.ਸੀ. ਆਦਿ ਹਾਜ਼ਰ ਸਨ |