26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਮਾਜ ਸੇਵੀ ਸੰਸਥਾ 'ਜ਼ੀਰਾ ਵਿਕਾਸ ਪ੍ਰੀਸ਼ਦ' ਦਾ ਗਠਨ

Ad Position 21
No active advertisement
ਅਜੀਤ ਡੈਸਕ 01-06-2026
ਜ਼ੀਰਾ, 31 ਮਈ (ਰਜਨੀਸ਼ ਕਥੂਰੀਆ, ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਤੋਂ ਅਸਤੀਫ਼ਾ ਦੇ ਚੁੱਕੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸਮਾਧੀ ਸਵਾਮੀ ਸ਼ੰਕਰਾਪੁਰੀ ਜ਼ੀਰਾ ਵਿਖੇ ਹੋਈ | ਜਿਸ ਵਿਚ ਨਵੀਂ ਸੰਸਥਾ ਬਣਾਉਣ ਲਈ ਸੰਸਥਾ ਦਾ ਨਾਮ ਅਤੇ ਅਹੁਦੇਦਾਰਾਂ ਦੀ ਚੋਣ, ਵੱਖ-ਵੱਖ ਖੇਤਰਾਂ ਵਿਚ ਕੰਮ ਅਤੇ ਦਿੱਤੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਦੇਣ ਸਬੰਧੀ ਸੁਖਦੇਵ ਸਿੰਘ ਬਿੱਟੂ ਵਿੱਜ, ਗੁਰਬਖ਼ਸ਼ ਸਿੰਘ ਵਿੱਜ, ਅਸ਼ੋਕ ਪਲਤਾ, ਜਗਦੇਵ ਸ਼ਰਮਾ ਅਤੇ ਚਰਨਪ੍ਰੀਤ ਸਿੰਘ ਸੋਨੂੰ ਨੇ ਆਪਣੇ ਵਿਚਾਰ ਰੱਖੇ | ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਨਿਸ਼ਕਾਮ ਸਮਾਜ ਸੇਵਾ ਲਈ ਬਣਾਈ ਜਾਣ ਵਾਲੀ ਨਵੀਂ ਸੰਸਥਾ ਆਪਸੀ ਸਹਿਯੋਗ, ਸਮਾਜ ਸੇਵਾ, ਭਾਈਚਾਰਕ ਸਾਂਝ, ਹਰੇਕ ਮੈਂਬਰ ਦਾ ਸਤਿਕਾਰ ਅਤੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਬਣਾਈ ਜਾ ਰਹੀ ਹੈ | ਜਿਸ ਦਾ ਇਕ ਹੀ ਉਦੇਸ਼ ਨਿਰਸਵਾਰਥ ਸਮਾਜ ਸੇਵਾ ਹੋਵੇਗਾ | ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਵੱਖ-ਵੱਖ ਪ੍ਰੋਜੈਕਟਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ | ਇਸ ਤੋਂ ਇਲਾਵਾ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਅਤੇ ਮੀਟਿੰਗਾਂ ਸਬੰਧੀ ਸਹਿਯੋਗ ਕਰੇਗੀ | ਸਮੂਹ ਮੈਂਬਰਾਂ ਵਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਸੰਸਥਾ ਦਾ ਨਾਮ 'ਜ਼ੀਰਾ ਵਿਕਾਸ ਪ੍ਰੀਸ਼ਦ' ਰੱਖਿਆ ਗਿਆ | ਜਿਸ ਨੂੰ ਰਜਿਸਟਰ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ 'ਤੇ ਸਾਰਿਆਂ ਆਪਸੀ ਸਹਿਮਤੀ ਨਾਲ ਚਰਨਪ੍ਰੀਤ ਸਿੰਘ ਸੋਨੂੰ ਨੂੰ ਪ੍ਰਧਾਨ ਥਾਪਿਆ ਗਿਆ | ਇਸ ਤੋਂ ਇਲਾਵਾ ਜਗਦੇਵ ਸ਼ਰਮਾ ਜਨਰਲ ਸਕੱਤਰ, ਪੁਸ਼ਪਿੰਦਰ ਸਿੰਘ ਹੈਪੀ ਵਿੱਤ ਸਕੱਤਰ ਅਤੇ ਗੁਰਬਖ਼ਸ਼ ਸਿੰਘ ਵਿੱਜ ਨੂੰ ਸਹਾਇਕ ਵਿੱਤ ਸਕੱਤਰ, ਜਦੋਂਕਿ ਸ਼੍ਰੀਮਤੀ ਵਨੀਤਾ ਝਾਂਜੀ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਚੁਣਿਆ ਗਿਆ | ਜਨਰਲ ਬਾਡੀ ਵਿਚ ਸੁਖਦੇਵ ਸਿੰਘ ਬਿੱਟੂ ਵਿੱਜ ਸਰਪ੍ਰਸਤ, ਅਸ਼ੋਕ ਕੁਮਾਰ ਪਲਤਾ ਕਨਵੀਨਰ, ਡਾ.ਸੁਭਾਸ਼ ਉੱਪਲ ਸਹਾਇਕ ਕਨਵੀਨਰ, ਰਿਪਨ ਅਰੋੜਾ ਸਲਾਹਕਾਰ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਰਾਮ ਪ੍ਰਕਾਸ਼ ਵਾਈਸ ਚੇਅਰਮੈਨ, ਨਰੇਸ਼ ਜੈਨ ਬੱਲੀ ਮੀਤ ਪ੍ਰਧਾਨ, ਸੋਨੂੰ ਗੁਜਰਾਲ ਮੀਤ ਪ੍ਰਧਾਨ, ਪਿ੍ੰਸੀਪਲ ਰਾਕੇਸ਼ ਸ਼ਰਮਾ ਸਲਾਹਕਾਰ, ਨਰਿੰਦਰ ਕੁਮਾਰ ਨਾਰੰਗ ਸੀਨੀਅਰ ਮੀਤ ਪ੍ਰਧਾਨ, ਪ੍ਰਤਾਪ ਸਿੰਘ ਹੀਰਾ ਪੈੱ੍ਰਸ ਸਕੱਤਰ, ਲਖਵਿੰਦਰ ਸ਼ਰਮਾ ਕਾਨੂੰਨੀ ਸਲਾਹਕਾਰ, ਅਨਿਲ ਕੁਮਾਰ ਕੁੱਕੜ ਕੋਆਰਡੀਨੇਟਰ, ਰਿੰਕੂ ਸਚਦੇਵਾ ਸਹਾਇਕ ਕੋਆਰਡੀਨੇਟਰ, ਗੁਰਚਰਨ ਸ਼ਰਮਾ ਮੈਡੀਕਲ ਅਤੇ ਸਿਹਤ ਫ਼ੀਲਡ ਪ੍ਰੋਜੈਕਟ ਚੇਅਰਮੈਨ, ਅਨਿਲ ਬਜਾਜ ਵਾਤਾਵਰਨ ਸਬੰਧੀ ਪ੍ਰੋਜੈਕਟ ਚੇਅਰਮੈਨ ਜਦੋਂਕਿ ਨਰਿੰਦਰ ਸਿੰਘ ਸਿੱਖਿਆ ਅਤੇ ਸਹੂਲਤਾਂ ਖੇਤਰ ਸਬੰਧੀ ਪ੍ਰੋਜੈਕਟ ਦੇ ਚੇਅਰਮੈਨ ਚੁਣੇ ਗਏ | ਇਸ ਤੋਂ ਇਲਾਵਾ ਸੰਸਥਾ ਵਿਚ ਅਨੁਸ਼ਾਸਨ ਪ੍ਰੋਜੈਕਟ ਦੇ ਖੇਤਰ ਵਿਚ ਕੀਤੇ ਜਾਣ ਵਾਲੇ ਕੰਮਾਂ ਲਈ ਤਾਲਮੇਲ ਅਤੇ ਸੰਗਠਨ ਲਈ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਵਿਚ ਡਾ.ਪ੍ਰਦੀਪ ਵਰਮਾ, ਰਵੀ ਕੁਮਾਰ ਸ਼ਰਮਾ, ਮਨਮੋਹਨ ਸਿੰਘ ਗੁਰਜਾਲ, ਹਾਕਮ ਸਿੰਘ ਅਰੋੜਾ, ਚਰਨਜੀਤ ਸਿੰਘ ਸਿੱਕੀ, ਅਮਨਦੀਪ ਛਾਬੜਾ,ਲੈਕਚਰਾਰ ਸੰਜੀਵ ਸਚਦੇਵਾ, ਮਾਸਟਰ ਅਜੀਤਪਾਲ ਸਿੰਘ, ਸਤਿਨ ਬਾਂਸਲ,ਸੋਮ ਲਾਲ ਬਜਾਜ, ਪ੍ਰਦੀਪ ਸ਼ਰਮਾ, ਰਾਜੇਸ਼ ਕੁਮਾਰ ਮੈਣੀ, ਸਤੀਸ਼ ਕੁਮਾਰ ਜੁਨੇਜਾ, ਗਗਨ ਨਰੂਲਾ ਅਤੇ ਸੰਚਿਤ ਜੈਨ ਨੂੰ ਸ਼ਾਮਿਲ ਕੀਤਾ ਗਿਆ | ਧਾਰਮਿਕ ਖੇਤਰ ਵਿਚ ਸ਼ਮੂਲੀਅਤ ਸਬੰਧੀ ਕਮੇਟੀ ਵਿਚ ਮਾਸਟਰ ਹਰਭਜਨ ਸਿੰਘ, ਚਾਂਦ ਅਰੋੜਾ, ਜਸਦੀਪ ਸਿੰਘ ਪਰਮਾਰ, ਕਰਨ ਬਾਂਸਲ, ਦਰਸ਼ਨ ਸਿੰਘ ਮਿਗਲਾਨੀ, ਡਾ. ਹਰਦੀਪ ਸਿੰਘ, ਅਮਨਦੀਪ ਨਾਰੰਗ, ਵਿਜੇ ਕਪੂਰ, ਸੁਰਿੰਦਰ ਸ਼ਰਮਾ, ਨਿਰਮਲ ਚੰਦਰ, ਡਾ.ਗਗਨਦੀਪ ਗੁਪਤ ਅਤੇ ਨੰਨਾ ਅਰੋੜਾ ਨੂੰ ਸ਼ਾਮਿਲ ਕੀਤਾ ਗਿਆ | ਇਸ ਮੌਕੇ 'ਤੇ ਮਹਾਂਮੰਡਲੇਸ਼ਵਰ ਸਵਾਮੀ ਕਮਲਪੁਰੀ ਨੇ ਸਮੂਹ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਪੂਰੀ ਤਨਦੇਹੀ ਅਤੇ ਸਮਰਪਣ ਦੀ ਭਾਵਨਾ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਹਨਾਂ ਸਭ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਨਵੀਂ ਗਠਿਤ ਕੀਤੀ ਗਈ ਇਹ ਸੰਸਥਾ ਸਮਾਜ ਸੇਵਾ ਦੇ ਕੰਮਾਂ ਵਿਚ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ 2027 'ਚ ਸੁਖਬੀਰ ਦੀ ਅਗਵਾਈ ਹੇਠ ਬਣੇਗੀ ਸਰਕਾਰ- ਘੁੰਮਣ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਕੁਲਬੀਰ ਜ਼ੀਰਾ ਦੀ ਅਗਵਾਈ ਹੇਠ ਜ਼ੀਰਾ ਹਲਕੇ 'ਚ ਕਾਂਗਰਸ ਹੋਈ ਹੋਰ ਮਜ਼ਬੂਤ-ਯੂਥ ਆਗੂ
Ad Position 24