06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਿੰਡ ਅਵਾਨ ਵਿਖੇ ਪੀਰ ਬਾਬਾ ਜਗ੍ਹਾ ਵਾਲੇ ਦਾ ਮੇਲਾ ਕੰਵਰ ਗਰੇਵਾਲ ਨੇ ਲੁੱਟਿਆ

Ad Position 21
No active advertisement
ਅਜੀਤ ਡੈਸਕ 02-06-2026
ਜ਼ੀਰਾ, 1 ਜੂਨ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਅਵਾਨ ਵਿਖੇ ਸਥਿਤ ਪੀਰ ਬਾਬਾ ਜਗ੍ਹਾ ਵਾਲਾ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਪਿੰਡ ਦੇ ਵਸਨੀਕ ਸਵ. ਪੁਸ਼ਪਿੰਦਰ ਸਿੰਘ ਭਾਊ ਦੇ ਬੇਟੇ ਬਲਦੇਵ ਸਿੰਘ ਭਾਊ ਯੂ.ਐਸ.ਏ ਗੁਰਭੇਜ ਸਿੰਘ ਭਾਊ ਯੂ.ਐਸ.ਏ, ਸੁਖਦੇਵ ਸਿੰਘ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਏ ਗਏ ਮੇਲੇ ਵਿਚ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ, ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਸ਼ੇਰਪੁਰ, ਪੰਜਾਬੀ ਗਾਇਕਾ ਦੀਪਕ ਢਿੱਲੋ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ, ਸ਼ੰਕਰ ਕਟਾਰੀਆ ਯੂਥ ਆਗੂ ਮੈਂਬਰ ਜ਼ਿਲ੍ਹਾ ਪਰਿਸ਼ਦ, ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਇਸ ਦੌਰਾਨ ਗਾਇਕੀ ਦਾ ਖੁੱਲ੍ਹਾ ਅਖਾੜਾ ਲਗਵਾਇਆ ਗਿਆ | ਜਿਸ ਵਿਚ ਸੂਫ਼ੀ ਗਾਇਕ ਕੰਵਰ ਗਰੇਵਾਲ ਆਪਣੇ ਸੂਫ਼ੀ ਰੰਗ ਵਿਚ ਗਾਏ ਗੀਤਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ | ਇਸ ਦੌਰਾਨ ਮੇਲੇ ਵਿਚ ਗਾਇਕਾਂ ਐਸ.ਕੌਰ ,ਗੈਰੀ ਗਿੱਲ, ਜਸਪਾਲ ਸੰਧੂ ਨੇ ਆਪਣੇ ਸਭਿਆਚਾਰਕ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ | ਮੇਲੇ ਵਿੱਚ ਪਹੁੰਚੇ ਗਾਇਕਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਲੇ ਵਿੱਚ ਉੱਘੇ ਸਮਾਜ ਸੇਵੀ ਜ਼ੋਨਾਂ ਬੱਲ ਕੈਨੇਡਾ, ਰਿੰਕੂ ਆਹੂਜਾ, ਸਦਰ ਥਾਣਾ ਜ਼ੀਰਾ ਦੇ ਐਸ.ਐਚ.ਓ ਗੁਰਵਿੰਦਰਪਾਲ ਸਿੰਘ, ਚਰਨਜੀਤ ਸਿੰਘ, ਅਮਰੀਕ ਸਿੰਘ, ਸਰਪੰਚ ਦਲਜੀਤ ਸਿੰਘ ਅਵਾਨ, ਜਸਕਰਨ ਸਿੰਘ ਗੱਟਾ ਬਾਦਸ਼ਾਹ, ਕੇਵਲ ਸਿੰਘ, ਜਸ਼ਨ ਸੰਧੂ, ਸ਼ਾਹ ਜੀ ਡੀਜੇ ਵਾਲੇ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ, ਗੁਰਸਿਮਰਨ ਸਿੰਘ ਸੰਧੂ , ਕੁਲਦੀਪ ਸਿੰਘ ਤੱਗੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਕਾਂਗਰਸੀ ਕੌਂਸਲਰਾਂ ਦੀ ਜਿੱਤ ਕੁਲਬੀਰ ਸਿੰਘ ਜ਼ੀਰਾ ਦੀ ਲੋਕਪਿ੍ਯਤਾ ਦਾ ਸਬੂਤ-ਕਾਂਗਰਸੀ ਆਗੂ
Ad Position 24