05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੱਲਾਂਵਾਲਾ ਦੇ ਪਿੰਡ ਆਸਿਫ਼ ਵਾਲਾ ’ਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਦੇ ਪੁੱਤਰ ਸਮੇਤ 39 ਪਰਿਵਾਰ ਕਾਂਗਰਸ ’ਚ ਸ਼ਾਮਿਲ

ਮੱਲਾਂਵਾਲਾ, 5 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਆਸਿਫ਼ ਵਾਲਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਬਲਾਕ ਸੰਮਤੀ ਮੱਖੂ ਦੇ ਸਾਬਕਾ ਚੇਅਰਮੈਨ ਸਵ. ਬਖ਼ਸ਼ੀਸ਼ ਸਿੰਘ ਸੰਧੂ ਦੇ ਸਪੁੱਤਰ ਬਲਜਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਦੇ ਨਾਲ 39 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।

Ad Position 21
No active advertisement
ਅਜੀਤ ਡੈਸਕ 06-10-2026
ਮੱਲਾਂਵਾਲਾ, 5 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਆਸਿਫ਼ ਵਾਲਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਬਲਾਕ ਸੰਮਤੀ ਮੱਖੂ ਦੇ ਸਾਬਕਾ ਚੇਅਰਮੈਨ ਸਵ. ਬਖ਼ਸ਼ੀਸ਼ ਸਿੰਘ ਸੰਧੂ ਦੇ ਸਪੁੱਤਰ ਬਲਜਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਦੇ ਨਾਲ 39 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਸ. ਸੁਖਦੇਵ ਸਿੰਘ, ਲਖਵਿੰਦਰ ਸਿੰਘ, ਬੋਹੜ ਸਿੰਘ ਚੌਕੀਦਾਰ, ਸ੍ਰੀ ਵਿਜੈ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਸੋਨੂੰ, ਭਿੰਦਰਜੀਤ ਸਿੰਘ, ਬਲਵੀਰ ਸਿੰਘ ਸਾਬਕਾ ਮੈਂਬਰ, ਸਰਬਜੀਤ ਸਿੰਘ, ਜਸਪਾਲ ਸਿੰਘ ਬੱਬੂ, ਚਾਨਣ ਸਿੰਘ, ਸਹਿਲਪ੍ਰੀਤ, ਰਾਕੇਸ਼, ਕਰਨ, ਸੁਖਚੈਨ ਸਿੰਘ, ਕ੍ਰਿਸ਼ਨ ਲਾਲ, ਸੁਰਜੀਤ ਸਿੰਘ, ਲਾਲ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਸ਼ਮਸ਼ੇਰ ਸਿੰਘ ਮਿਸਤਰੀ, ਸ਼ੀਤਲ ਸਿੰਘ ਥਾਣੇਦਾਰ, ਸੂਬਾ ਸਿੰਘ, ਹਰਜਿੰਦਰ ਸਿੰਘ, ਮੁੱਖਾ ਸਿੰਘ, ਦਰਸ਼ਨ ਸਿੰਘ, ਕਿਰਪਾ ਸਿੰਘ, ਮੁਖ਼ਤਿਆਰ ਸਿੰਘ, ਨਿਸ਼ਾਨ ਸਿੰਘ, ਗੁਰਚਰਨ ਸਿੰਘ ਤੇ ਕੁਲਦੀਪ ਸਿੰਘ ਕੰਬੋਜ ਸਮੇਤ ਹੋਰ ਪਰਿਵਾਰਾਂ ਨੇ ਕਾਂਗਰਸ ’ਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸ ਆਗੂ ਮਹਿਕਦੀਪ ਸਿੰਘ ਜ਼ੀਰਾ, ਭੁਪਿੰਦਰ ਸਿੰਘ, ਸਰੂਪ ਸਿੰਘ ਨੰਬਰਦਾਰ, ਜਸਪਾਲ ਸਿੰਘ ਬਸਤੀ ਆਸਾ ਸਿੰਘ, ਆਕਾਸ਼ਦੀਪ ਸਿੰਘ, ਰੌਸ਼ਨ ਲਾਲ ਬਿੱਟਾ, ਜਗੀਰ ਸਿੰਘ ਕਟੋਰਾ, ਬੂਟਾ ਸਿੰਘ ਟਿੰਡਵਾ, ਜਰਨੈਲ ਸਿੰਘ ਗੁਰਦਿੱਤੀ ਵਾਲਾ, ਕਿੱਕਰ ਸਿੰਘ ਭੁੱਲਰ, ਸੁਖਦੇਵ ਸਿੰਘ ਸੰਧੂ , ਗੁਰਵਿੰਦਰ ਸਿੰਘ ਮੱਲ, ਨਸੀਬ ਸਿੰਘ ਖ਼ਾਲਸਾ, ਗੁਰਲਾਲ ਸਿੰਘ ਚਾਂਬ, ਰਾਜਬੀਰ ਸਿੰਘ ਬੇਰੀ ਵਾਲਾ, ਗੁਰਲਾਭ ਸਿੰਘ ਕੁਤਬਪੁਰਾ, ਡਾ.ਰਸ਼ਪਾਲ ਸਿੰਘ ਗਿੱਲ, ਰਛਪਾਲ ਸਿੰਘ ਮੱਲੂਵਾਲੀਆਂ , ਚਰਨਜੀਤ ਸਿੰਘ ਕਾਮਲ ਵਾਲਾ, ਜਗਤਾਰ ਸਿੰਘ ਲੋਂਗੋਦੇਵਾ, ਗੁਰਪ੍ਰੀਤ ਸਿੰਘ ਗੋਰਾ ਘੁਰਕੀ, ਵਿਰਸਾ ਸਿੰਘ ਬਹਿਕਾਂ, ਹਰਜਿੰਦਰ ਸਿੰਘ ਸੁਧਾਰਾ, ਜਨਕ ਸ਼ਰਮਾ, ਅਨਮੋਲ ਸਿੰਘ ਸੁਧਾਰਾ, ਸਾਬਾ ਸੁਧਾਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਪੈਨਸ਼ਨਰ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਸਮੁੱਚੀ ਟੀਮ ਵਲੋਂ ਮੁੱਦਕੀ ਵਿਖੇ ਖ਼ੂਨਦਾਨ ਕੈਂਪ ਅੱਜ
Ad Position 24