09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੇਂਡੂ ਖੇਤਰ 'ਚ ਸੰਪਰਕ ਸੜਕਾਂ ਦੇ ਰੁਕੇ ਨਿਰਮਾਣ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 07-06-2026
ਕੁੱਲਗੜ੍ਹੀ, 6 ਜੂਨ (ਸੁਖਜਿੰਦਰ ਸਿੰਘ ਸੰਧੂ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਈ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਇਹ ਸੰਪਰਕ ਸੜਕਾਂ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੇ ਯਤਨਾਂ ਸਦਕਾ ਮੁਰੰਮਤ ਲਈ ਮਨਜ਼ੂਰ ਹੋਈਆਂ ਸਨ¢ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਵਿਧਾਇਕ ਨੇ ਸਰਕਾਰ ਤੋਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਜਾਰੀ ਕਰਵਾਏ ਸਨ ਤਾਂ ਜੋ ਹਲਕਾ ਦਿਹਾਤੀ ਦੇ ਲੋਕਾਂ ਨੂੰ ਰਾਹਤ ਮਿਲ ਸਕੇ¢ ਪਰ ਜਿਨ੍ਹਾਂ ਠੇਕੇਦਾਰਾਂ ਨੇ ਟੈਂਡਰ ਲਏ ਹਨ | ਉਹ ਕੰਮ ਬਹੁਤ ਹÏਲੀ ਕਰ ਰਹੇ ਹਨ ਜਾਂ ਕਈ ਥਾਵਾਂ 'ਤੇ ਕੰਮ ਬਿਲਕੁਲ ਬੰਦ ਪਿਆ ਹੈ | ਪਿੰਡ ਉਗੋਕੇ ਤੋਂ ਮਾਛੀਵਾੜਾ ਕਮੱਗਰ ਨੂੰ ਜਾਂਦੀ ਸੰਪਰਕ ਸੜਕ ਬਾਰੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇਕਾਈ ਕਮੱਗਰ ਦੇ ਪ੍ਰਧਾਨ ਅਮਨਦੀਪ ਸਿੰਘ, ਜਸਪਾਲ ਸਿੰਘ, ਸਰਵਨ ਸਿੰਘ, ਜਗਸੀਰ ਸਿੰਘ, ਨਿਸ਼ਾਨ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਦਾ ਕੰਮ ਲਗਭਗ 8/9 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ¢ ਕਈ ਥਾਵਾਂ 'ਤੇ ਪੱਥਰ ਪਾਇਆ ਗਿਆ¢ ਥੋੜ੍ਹਾ ਸਮਾਂ ਕੰਮ ਚੱਲਿਆ, ਪਰ ਫਿਰ ਅਚਾਨਕ ਬੰਦ ਹੋ ਗਿਆ¢ ਸੜਕ 'ਤੇ ਪੱਥਰ ਵਿਛਾਇਆ ਹੋਇਆ ਹੈ | ਪਰ ਉਸ ਉੱਪਰ ਤਾਰਕੋਲ ਨਹੀਂ ਪਾਇਆ ਗਿਆ¢ ਨਤੀਜੇ ਵਜੋਂ ਰਾਹਗੀਰਾਂ ਨੂੰ ਭਾਰੀ ਅÏਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਕਈ ਵਾਹਨਾਂ ਦੇ ਟਾਇਰ ਪੱਥਰ ਲੱਗਣ ਨਾਲ ਫੱਟ ਗਏ ਹਨ ਅਤੇ ਦੋਪਹੀਆ ਵਾਹਨ ਚਾਲਕ ਅਕਸਰ ਫਿਸਲ ਕੇ ਡਿਗ ਪੈਂਦੇ ਹਨ¢ ਇਸੇ ਤਰ੍ਹਾਂ ਪਿੰਡ ਸੋਢੀ ਨਗਰ ਤੋਂ ਇੱਟਾਂ ਵਾਲੀ ਸੰਪਰਕ ਸੜਕ 'ਤੇ ਸੋਢੀ ਨਗਰ ਵਾਲੇ ਪਾਸੇ ਪੱਥਰ ਤਾਂ ਪਾ ਦਿੱਤਾ ਗਿਆ ਹੈ | ਪਰ ਮਹੀਨਿਆਂ ਤੋਂ ਮੁਰੰਮਤ ਨਹੀਂ ਕੀਤੀ ਗਈ¢ ਸਾਬਕਾ ਸਰਪੰਚ ਸਾਹਿਬ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਪਹਿਲਾਂ ਕਾਫ਼ੀ ਠੀਕ ਸੀ ਪਰ ਪੱਥਰ ਪਾਉਣ ਤੋਂ ਬਾਅਦ ਕੰਮ ਅਧੂਰਾ ਛੱਡਣ ਕਾਰਨ ਹੁਣ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਕੁੱਲਗੜ੍ਹੀ ਤੋਂ ਚੰਗਾਲੀ ਨੂੰ ਜਾਂਦੀ ਸੰਪਰਕ ਸੜਕ ਦੀ ਹਾਲਤ ਸਭ ਤੋਂ ਮਾੜੀ ਹੈ¢ ਲੋਕਾਂ ਨੇ ਇਸ ਰਸਤੇ 'ਤੇ ਸਫ਼ਰ ਕਰਨਾ ਹੀ ਬੰਦ ਕਰ ਦਿੱਤਾ ਹੈ¢ ਪਿਛਲੇ ਸਮੇਂ ਦÏਰਾਨ ਰੇਤ ਨਾਲ ਭਰੇ ਓਵਰਲੋਡ ਵਾਹਨਾਂ ਕਾਰਨ ਸੜਕ 'ਤੇ ਵੱਡੇ-ਵੱਡੇ ਖੱਡੇ ਬਣ ਗਏ ਹਨ¢ ਉੱਪਰੋਂ ਠੇਕੇਦਾਰ ਵਲੋਂ ਪਹਿਲਾਂ ਪਾਇਆ ਹੋਇਆ ਪੱਥਰ ਵੀ ਕਈ ਥਾਵਾਂ ਤੋਂ ਪੁੱਟ ਦਿੱਤਾ ਗਿਆ ਹੈ¢ ਇਸ ਕਾਰਨ ਲੋਕਾਂ ਨੂੰ ਲੰਬੇ ਰਸਤੇ ਬਦਲ ਕੇ ਆਪਣੇ ਰੋਜ਼ਮੱਰਾ ਦੇ ਕੰਮਾਂ ਲਈ ਜਾਣਾ ਪੈਂਦਾ ਹੈ | ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ¢ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ¢ ਸਥਾਨਕ ਲੋਕਾਂ ਨੇ ਵਿਧਾਇਕ ਰਜਨੀਸ਼ ਕੁਮਾਰ ਦਹੀਆ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੜਕਾਂ ਦਾ ਨਿਰਮਾਣ ਕਰਵਾਉਣ ਵਾਲੀਆਂ ਸਬੰਧਿਤ ਏਜੰਸੀਆਂ ਦੇ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਖ਼ਰਾਬ ਹਾਲਤ ਵਿਚ ਪਈਆਂ ਇਹ ਸਾਰੀਆਂ ਸੜਕਾਂ, ਜੋ ਲੋਕਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ, ਦੇ ਨਿਰਮਾਣ ਕਾਰਜ ਜਲਦ ਪੂਰੇ ਕਰਵਾਏ ਜਾਣ¢ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਠੇਕੇਦਾਰ ਬਿਨਾਂ ਕਾਰਨ ਜਾਣਬੁੱਝ ਕੇ ਕੰਮ ਵਿਚ ਦੇਰੀ ਕਰ ਰਿਹਾ ਹੈ ਤਾਂ ਉਸ ਨੂੰ ਤੁਰੰਤ ਬਲੈਕਲਿਸਟ ਕਰਕੇ ਕਿਸੇ ਹੋਰ ਠੇਕੇਦਾਰ ਨੂੰ ਕੰਮ ਦਿੱਤਾ ਜਾਵੇ¢ ਸਮਾਂਬੱਧ ਤਰੀਕੇ ਨਾਲ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਟੁੱਟੀਆਂ ਸੜਕਾਂ ਤੋਂ ਪੀੜਤ ਪਿੰਡਾਂ ਦੇ ਲੋਕਾਂ ਅਤੇ ਆਮ ਰਾਹਗੀਰਾਂ ਨੂੰ ਰਾਹਤ ਮਿਲ ਸਕੇ¢
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਵਲੋਂ ਐਡਵਾਂਸ ਬੰਨ੍ਹਾਂ ਦਾ ਦੌਰਾ ਅਗਲੀ ਖ਼ਬਰ ਖੋਸਾ ਦਲ ਸਿੰਘ ਵਾਲਾ ਨੇੜੇ ਨੌਜਵਾਨ 'ਤੇ ਅੰਨੇ੍ਹਵਾਹ ਚਲਾਈਆਂ ਗੋਲੀਆਂ, ਹਾਲਤ ਗੰਭੀਰ
Ad Position 24