11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਝਪਟਣ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 2 ਨਾਮਜ਼ਦ

Ad Position 21
No active advertisement
ਅਜੀਤ ਡੈਸਕ 07-06-2026
ਤਲਵੰਡੀ ਭਾਈ, 6 ਜੂਨ (ਰਵਿੰਦਰ ਸਿੰਘ ਬਜਾਜ)- ਮੋਟਰਸਾਈਕਲ ਸਵਾਰ 2 ਵਿਅਕਤੀਆਂ ਵਲੋਂ ਸਥਾਨਕ ਕਸਬੇ ਦੀ ਗਲੀ ਨੰਬਰ 1 ਵਿਚ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟਣ ਦੇ ਦੋਸ਼ਾਂ ਹੇਠ ਅਣਪਛਾਤੇ ਸਮੇਤ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਏ.ਐੱਸ.ਆਈ. ਗੁਰਬਿੰਦਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਸ੍ਰੀ ਕਾਂਤ ਪੁੱਤਰ ਲਵਕੁਸ਼ ਪੁੱਤਰ ਮੰਗਤ ਰਾਮ ਵਾਸੀ ਨੇੜੇ ਲੜਕਿਆਂ ਵਾਲਾ ਸਕੂਲ ਗਲੀ ਨੰ 01 ਤਲਵੰਡੀ ਭਾਈ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 30 ਮਈ ਨੂੰ ਵਕਤ ਕਰੀਬ 6 ਵਜੇ ਸ਼ਾਮ ਆਪਣੀ ਦੁਕਾਨ ਵਿਚ ਮਾਤਾ ਸੀਤਾ ਰਾਣੀ ਨੂੰ ਬਿਠਾ ਕੇ ਬਾਥਰੂਮ ਗਿਆ ਸੀ ਕਿ ਕੁਝ ਚਿਰ ਬਾਅਦ ਮੁੱਦਈ ਦੀ ਮਾਤਾ ਸੀਤਾ ਰਾਣੀ ਨੇ ਉੱਚੀ ਆਵਾਜ਼ ਮਾਰੀ ਤਾਂ ਮੁੱਦਈ ਭੱਜ ਕੇ ਦੁਕਾਨ 'ਤੇ ਗਿਆ ਤਾਂ ਮਾਤਾ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਜਿਨ੍ਹਾਂ ਵਿਚੋਂ ਇਕ ਬਾਹਰ ਮੋਟਰਸਾਈਕਲ 'ਤੇ ਖੜ੍ਹਾ ਸੀ ਤੇ ਦੂਸਰਾ ਵਿਅਕਤੀ ਦੁਕਾਨ 'ਤੇ ਮੇਰੇ ਦੋਨਾਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਝਪਟ ਮਾਰ ਕੇ ਕੰਨਾਂ ਤੋਂ ਖਿੱਚ ਕੇ ਲੈ ਗਿਆ | ਮੁੱਦਈ ਅਨੁਸਾਰ ਮੋਟਰਸਾਈਕਲ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਸੀ ਅਤੇ ਉਸ ਦੀ ਮਾਤਾ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕਰੀਬ 9 ਗਰਾਮ ਸੀ | ਏ.ਐੱਸ.ਆਈ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਜਾਂਚ ਪੜਤਾਲ ਕਰਨ ਬਾਅਦ ਮੁਲਜ਼ਮ ਸਾਹਿਲ ਸਿੰਘ ਉਰਫ਼ ਜੱਜ ਪੁੱਤਰ ਜਗਸੀਰ ਸਿੰਘ ਉਰਫ਼ ਬੱਬੀ ਵਾਸੀ ਵਾਰਡ ਨੰਬਰ 2 ਦਿਉਲ ਕਾਲੋਨੀ ਥਾਣਾ ਤਲਵੰਡੀ ਭਾਈ ਅਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਵਲੋਂ ਪਟਿਆਲਾ ਵਿਖੇ ਬੇਰੁਜ਼ਗਾਰਾਂ ਉੱਤੇ ਹੋਏ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24