23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਾਰਡ ਨੰਬਰ 6 ਤੇ 11 ਤੋਂ ਨਿਰਵਿਰੋਧ ਜੇਤੂ ਰਹੇ ਕੌਂਸਲਰਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ

Ad Position 21
No active advertisement
ਅਜੀਤ ਡੈਸਕ 08-06-2026
ਮੁੱਦਕੀ, 7 ਜੂਨ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਤੋਂ ਨਿਰਵਿਰੋਧ ਜੇਤੂ ਰਹੇ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਆਪੋ-ਆਪਣੇ ਵਾਰਡਾਂ ਅੰਦਰ ਪਹੁੰਚ ਕੇ ਵੋਟਰਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ | ਇਸ ਦੌਰਾਨ ਕੌਂਸਲਰ ਕੁਲਵਿੰਦਰ ਕੌਰ ਪਤਨੀ ਦਵਿੰਦਰ ਕੁਮਾਰ ਪਿੰਕਾ ਅਤੇ ਕੌਂਸਲਰ ਪਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ ਦਾ ਵਾਰਡਾਂ 'ਚ ਪਹੁੰਚਣ 'ਤੇ ਵਾਰਡ ਵਾਸੀਆਂ ਨੇ ਜਿੱਥੇ ਨਿੱਘਾ ਸਵਾਗਤ ਕੀਤਾ, ਉੱਥੇ ਕੌਂਸਲਰਾਂ ਦੇ ਨੋਟਾਂ ਵਾਲਾ ਹਾਰ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਵਾਰਡ ਨੰਬਰ 6 ਤੋਂ ਕੌਂਸਲਰ ਕੁਲਵਿੰਦਰ ਕੌਰ ਅਤੇ ਵਾਰਡ ਨੰਬਰ 11 ਤੋਂ ਕੌਂਸਲਰ ਪਰਮਜੀਤ ਕੌਰ ਨੇ ਵਾਰਡਾਂ ਦੀਆਂ ਮਹਿਲਾਵਾਂ ਵਲੋਂ ਮਿਲੇ ਸਤਿਕਾਰ ਦਾ ਸ਼ੁਕਰਾਨਾ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਵਾਰਡਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਹਰ ਲੋੜੀਂਦੀਆਂ ਲੋਕ ਪੱਖੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਆਮਦ ਸੰਬੰਧੀ ਬਿ੍ਟਿਸ਼ ਕੋਲੰਬੀਆ 'ਚ ਹੋਈ ਪਾਰਟੀ ਵਰਕਰਾਂ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਨੌਜਵਾਨ ਆਪ ਆਗੂ ਮੋੜਾ ਸਿੰਘ ਅਨਜਾਣ ਨੇ ਬਲਤੇਜ ਪੰਨੂ ਨਾਲ ਕੀਤੀ ਮੁਲਾਕਾਤ
Ad Position 24