ਮੋਗਾ, 7 ਜੂਨ (ਜਸਪਾਲ ਸਿੰਘ ਬੱਬੀ)-ਬ੍ਰਾਹਮਣ ਸਭਾ ਮੋਗਾ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸਭਾ ਵਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਗਊਸ਼ਾਲਾ ਸੰਤ ਬਾਬਾ ਮਹੇਸ਼ ਮੁਨੀ ਬੋਰੇ ਵਾਲੇ ਮੈਜਿਸਟਿਕ ਰਿਜ਼ਾਰਟ ਜੀ.ਟੀ. ਰੋਡ ਮੋਗਾ ਵਿਚ ਗਊਆਂ ਨੂੰ ਹਰਾ ਚਾਰਾ ਖੁਆਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਗਾਂ ਮਨੁੱਖੀ ਸਭਿਅਤਾ ਦੇ ਸਭ ਤੋਂ ਪੁਰਾਣੇ ਅਤੇ ਸਤਿਕਾਰਯੋਗ ਘਰੇਲੂ ਜਾਨਵਰਾਂ ਵਿਚੋਂ ਇਕ ਹੈ | ਗਊ ਸੇਵਾ ਅਤੇ ਗਊ ਪੂਜਾ ਘਰ ਵਿਚ ਅਥਾਹ ਸ਼ਾਂਤੀ, ਖ਼ੁਸ਼ੀ ਅਤੇ ਖ਼ੁਸ਼ਹਾਲੀ ਲਿਆਉਂਦੀ ਹੈ | ਇਸ ਲਈ ਕਿਸੇ ਨਾ ਕਿਸੇ ਰੂਪ ਵਿਚ, ਭਾਵੇਂ ਗਊਸ਼ਾਲਾ ਵਿਚ ਜਾ ਕੇ, ਸੜਕਾਂ 'ਤੇ ਸੁੱਟਣ ਦੀ ਬਜਾਏ ਗਊਸ਼ਾਲਾ ਵਿਚ ਸੁੱਕੀਆਂ ਰੋਟੀਆਂ ਪਹੁੰਚਾ ਕੇ, ਹਰਾ ਚਾਰਾ, ਗੁੜ, ਖੰਡ, ਦਵਾਈਆਂ ਭੇਜ ਕੇ ਜਾਂ ਸਭਾ ਦੇ ਪ੍ਰਧਾਨ ਜਾਂ ਖ਼ਜ਼ਾਨਚੀ ਨੂੰ ਦਾਨ ਜਮਾਂ ਕਰਵਾ ਕੇ, ਸਾਨੂੰ ਗਊ ਭਲਾਈ ਦਾ ਹਿੱਸਾ ਬਣਨਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਨਿਗਮ ਨੂੰ ਬਿਜਲੀ, ਆਬਕਾਰੀ ਅਤੇ ਕਰ, ਨਵੇਂ ਵਾਹਨ ਰਜਿਸਟ੍ਰੇਸ਼ਨ ਅਤੇ ਮੈਰਿਜ ਪੈਲੇਸਾਂ ਵਰਗੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਹੋਣ ਵਾਲਾ ਗਊ ਸੈੱਸ ਸਿਰਫ਼ ਗਊਸ਼ਾਲਾ ਦੀ ਦੇਖਭਾਲ, ਨਵੇਂ ਸ਼ੈੱਡਾਂ ਦੀ ਉਸਾਰੀ ਅਤੇ ਬਿਮਾਰ ਪਸ਼ੂਆਂ ਦੀ ਦੇਖਭਾਲ 'ਤੇ ਖ਼ਰਚ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਰੱਖਿਆ ਕੀਤੀ ਜਾ ਸਕੇ ਅਤੇ ਸੜਕ ਹਾਦਸਿਆਂ ਤੋਂ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ | ਨਵੇਂ ਮੈਂਬਰ ਪਰਮਜੀਤ ਕੁਮਾਰ ਸੰਘਾਰਾ ਸ਼ਾਮਿਲ ਹੋਏ | ਡਾ. ਰਵੀ ਨੰਦਨ ਨੇ ਧੰਨਵਾਦ ਕੀਤਾ | ਮੀਟਿੰਗ ਵਿਚ ਪ੍ਰਵੀਨ ਸ਼ਰਮਾ, ਬਲਰਾਜ ਸ਼ਰਮਾ, ਪੁਰਸ਼ੋਤਮ ਲਾਲ ਸ਼ਰਮਾ, ਵਿਜੇ ਮਿਸ਼ਰਾ, ਵਿਜੇ ਕੁਮਾਰ ਬਾਂਸਲ ਸ਼ਾਮਲ ਸਨ |