02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤਲਵੰਡੀ ਭਾਈ ਨੇੜੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 71 ਹਜ਼ਾਰ ਨਕਦੀ ਅਤੇ ਮੋਬਾਈਲ ਫ਼ੋਨ ਲੁੱਟੇ

Ad Position 21
No active advertisement
ਅਜੀਤ ਡੈਸਕ 10-06-2026
ਤਲਵੰਡੀ ਭਾਈ, 9 ਜੂਨ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਦੇ ਅਧੀਨ ਪੈਂਦੇ ਪਿੰਡ ਮਾਛੀਬੁਗਰਾ ਨਜ਼ਦੀਕ ਮੋਟਰਸਾਈਕਲ ਸਵਾਰ ਇਕ ਵਿਅਕਤੀ ਕੋਲੋਂ 2 ਅਣਪਛਾਤੇ ਵਿਅਕਤੀਆਂ ਵੱਲੋਂ 71 ਹਜ਼ਾਰ ਰੁਪਏ ਦੀ ਨਗਦੀ ਖੋਹ ਲੈਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਜਸਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮੋਹਕਮ ਵਾਲਾ ਥਾਣਾ ਘੱਲ ਖ਼ੁਰਦ ਨੇ ਦੱਸਿਆ ਕਿ ਜਦ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.05ਕਿਯੂ-0771 'ਤੇ ਸਵਾਰ ਹੋ ਕੇ ਗੋਕਾ ਫੀਡ ਫ਼ੈਕਟਰੀ ਨੂੰ ਜਾ ਰਿਹਾ ਸੀ ਤਾਂ ਦੁਪਹਿਰ ਸਮੇਂ ਪਿੰਡ ਸੁਲਹਾਣੀ ਤੋਂ ਮਾਛੀਬੁਗਰਾ ਨੂੰ ਜਾਂਦੀ ਿਲੰਕ ਸੜਕ 'ਤੇ ਪੁਲ ਸੂਆ ਕਰਾਸ ਕਰਕੇ ਮਾਛੀਬੁਗਰਾ ਸਾਈਡ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਜਿਨ੍ਹਾਂ ਦੇ ਮੂੰਹ ਸਫ਼ੈਦ ਪਰਨੇ ਨਾਲ ਬੰਨੇ੍ਹ ਹੋਏ ਸਨ ਅਤੇ ਮੋਟਰਸਾਈਕਲ ਦੇ ਮਗਰ ਬੈਠੇ ਆਦਮੀ ਜਿਸ ਕੋਲ ਸੋਟਾ ਸੀ, ਨੇ ਸੋਟਾ ਮੁੱਦਈ ਦੇ ਮੌਰਾਂ 'ਤੇ ਮਾਰਿਆ ਅਤੇ ਕਹਿਣ ਲੱਗੇ ਕੇ ਮੋਟਰਸਾਈਕਲ ਰੋਕ, ਜਦ ਮੁੱਦਈ ਨੇ ਮੋਟਰਸਾਈਕਲ ਰੋਕਿਆ ਤਾਂ ਉਕਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆਪਣਾ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਮੁੱਦਈ ਅੱਗੇ ਲਗਾ ਦਿੱਤਾ ਅਤੇ ਸੋਟੇ ਮੁੱਦਈ ਦੀਆਂ ਬਾਂਹਾਂ 'ਤੇ ਮਾਰਨੇ ਸ਼ੁਰੂ ਕਰ ਦਿੱਤੇ |
ਮੁੱਦਈ ਅਨੁਸਾਰ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਦੇ ਚਾਲਕ ਨੇ ਉਸ ਕੋਲੋਂ ਕਿੱਟ ਖੋਹ ਲਈ, ਜਿਸ ਵਿਚ ਮੁੱਦਈ ਦੁਆਰਾ ਵੱਖ-ਵੱਖ ਪਿੰਡਾਂ ਵਿਚੋਂ ਇਕੱਠੀਆਂ ਕੀਤੀਆਂ ਕਿਸ਼ਤਾਂ ਰਕਮ ਕਰੀਬ 71 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਫ਼ੋਨ ਮਾਰਕਾ ਸੈਮਸੰਗ ਗਲੈਕਸੀ ਏ-14 ਅਤੇ ਆਈਫੋਨ ਐਕਸ ਐੱਸ ਸਮੇਤ ਚਾਰਜਰ ਅਤੇ ਪਾਵਰ ਬੈਂਕ ਖੋਹ ਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਮਾਛੀਬੁਗਰਾ ਵੱਲ ਨੂੰ ਫ਼ਰਾਰ ਹੋ ਗਏ | ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ 2 ਅਣਪਛਾਤੇ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਸਵਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੇ ਜ਼ਖਮੀਆਂ ਦੀ ਸੰਭਾਲ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰ 24 ਘੰਟੇ ਨਿਭਾ ਰਹੇ ਸੇਵਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪਿ੍ਆ ਸੂਦ ਮਹਿਲਾ ਵਿੰਗ ਦੀ ਹਲਕਾ ਕੋਆਰਡੀਨੇਟਰ ਨਿਯੁਕਤ
Ad Position 24