29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੁੱਦਕੀ ਮੰਡਲ ਪ੍ਰਧਾਨ ਬੱਬੂ ਭੈਲ ਵਲੋਂ ਪੰਜਾਬ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 12-06-2026
ਮੁੱਦਕੀ, 11 ਜੂਨ (ਭਾਰਤ ਭੂਸ਼ਨ ਅਗਰਵਾਲ)-ਫ਼ਿਰੋਜ਼ਪੁਰ ਵਿਚ ਹੋਈ ਭਾਜਪਾ ਦੀ ਐੱਸ.ਆਈ.ਆਰ. ਮੀਟਿੰਗ 'ਚ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਭਾਜਪਾ ਮੰਡਲ ਮੁੱਦਕੀ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਅਤੇ ਸਮੂਹ ਟੀਮ ਮੰਡਲ ਮੁੱਦਕੀ ਵਲੋਂ ਮੰਤਰੀ ਸ੍ਰੀ ਨਿਵਾਸਲੂ ਨਾਲ ਮੁਲਾਕਾਤ ਕੀਤੀ | ਜਿਸ ਦੌਰਾਨ ਉਨ੍ਹਾਂ ਨੇ ਮੰਡਲ ਮੁੱਦਕੀ ਟੀਮ ਵਲੋਂ ਨਗਰ ਪੰਚਾਇਤ ਚੋਣਾਂ ਵਿਚ 13 ਵਾਰਡਾਂ ਤੋਂ ਭਾਜਪਾ ਦੇ 39 ਉਮੀਦਵਾਰ ਖੜੇ ਕਰਕੇ ਕੀਤੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸਰਬਜੀਤ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਨੇ ਵੀ ਮੁੱਦਕੀ ਮੰਡਲ ਪਾਰਟੀ ਵਲੋਂ ਐੱਸ.ਆਈ.ਆਰ. ਅਤੇ ਭਾਜਪਾ ਨੂੰ ਮਜ਼ਬੂਤ ਕਰਨ ਦੀ ਵੀ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਜਸਵਿੰਦਰ ਸਿੰਘ ਬੱਬੂ ਭੈਲ ਮੰਡਲ ਮੁੱਦਕੀ ਸਰਕਲ ਪ੍ਰਧਾਨ ਅਤੇ ਸਮੂਹ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ 'ਚ ਜਿੱਤ ਦਿਵਾਉਣ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਇਸ ਮੌਕੇ ਸੁਰਜੀਤ ਸਿੰਘ ਸਦਰਦੀਨ ਇੰਚਾਰਜ ਐੱਸ.ਆਈ.ਆਰ. ਫ਼ਿਰੋਜ਼ਪੁਰ ਦਿਹਾਤੀ, ਵਿਜੇ ਕੁਮਾਰ ਕੈਂਥ ਮੀਤ ਪ੍ਰਧਾਨ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਕਾਕੜਾ ਸਾਬਕਾ ਪ੍ਰਧਾਨ ਫ਼ਿਰੋਜ਼ਪੁਰ, ਜ਼ਿਲ੍ਹਾ ਭਾਜਪਾ ਮਹਾਂ ਮੰਤਰੀ ਹਰਿੰਦਰ ਸਿੰਘ ਕੁੱਲ, ਅਮਰਜੀਤ ਸਿੰਘ ਘਾਰੂ ਮੁੱਖ ਸੇਵਾਦਾਰ ਫ਼ਿਰੋਜ਼ਪੁਰ ਦਿਹਾਤੀ, ਲਵਪ੍ਰੀਤ ਸਿੰਘ ਮੀਤ ਪ੍ਰਧਾਨ ਫ਼ਿਰੋਜ਼ਪੁਰ, ਐਡਵੋਕੇਟ ਅਸ਼ਵਨੀ ਕੁਮਾਰ ਧੀਂਗੜਾ, ਸੁਖਮੰਦਰ ਸਿੰਘ ਮਿਸ਼ਰੀਵਾਲਾ ਮੀਤ ਪ੍ਰਧਾਨ ਕਿਸਾਨ ਵਿੰਗ ਫ਼ਿਰੋਜ਼ਪੁਰ, ਪਵਨ ਕੁਮਾਰ ਗਰਗ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਡਾਕਟਰ ਵਿਨੋਦ ਕੁਮਾਰ ਮੀਤ ਪ੍ਰਧਾਨ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ, ਮਨਪ੍ਰੀਤ ਸਿੰਘ ਸ਼ਹਿਜ਼ਾਦੀ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਸ਼ੰਮੀ ਸਕੱਤਰ, ਜਗਦੀਸ਼ ਸਿੰਘ ਮਿਸ਼ਰੀਵਾਲਾ ਆਦਿ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੰਕਟ ਨੇ ਫ਼ਿਰੋਜ਼ਪੁਰ ਨੂੰ ਕੀਤਾ ਬੇਹਾਲ, ਅਫ਼ਸਰਾਂ ਦੀ ਚੁੱਪੀ 'ਤੇ ਭੜਕੀ ਕਾਂਗਰਸ ਅਗਲੀ ਖ਼ਬਰ ਸਾਬਕਾ ਵਿਧਾਇਕ ਜਿੰਦੂ ਨੇ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24